'ਟੀਵੀ ਕਾਰੋਬਾਰ ਛੱਡਣ ਕਾਰਨ 250 ਕਰੋੜ ਦਾ ਹੋਇਆ ਨੁਕਸਾਨ'
ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਦਾ ਚੋਣ ਅਖਾੜਾ ਭਖਦਾ ਰਿਹਾ ਹੈ। ਨਵਜੋਤ ਕੌਰ ਸਿੱਧੂ ਦਾ ਚਰਨਜੀਤ ਚੰਨੀ ਦੀ ਆਮਦਨ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਨਵਜੋਤ ਨੇ ਦਾਅਵਾ ਕੀਤਾ ਹੈ ਕਿ ਅੱਜ ਦੇ ਸਮੇਂ ਵਿੱਚ ਚੰਨੀ ਅਮੀਰ ਹਨ। ਇਸਦੇ ਨਾਲ ਹੀ ਉੁਨ੍ਹਾਂ ਦੱਸਿਆ ਕਿ ਨਵਜੋਤ ਸਿੱਧੂ ਵੱਲੋਂ ਆਰਥਿਕ ਤੰਗੀ ਵੀ ਝੱਲੀ ਹੋਈ ਹੈ। ਉਨ੍ਹਾਂ ਦੱਸਿਆ ਕਿ ਟੀਵੀ ਪ੍ਰੋਗਰਾਮ ਛੱਡਣ ਦੇ ਚੱਲਦੇ ਉਨ੍ਹਾਂ ਨੂੰ ਕਰੀਬ 250 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਕੋਲ 50 ਲੱਖ ਰੁਪਏ ਹੀ ਬਚੇ ਹਨ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣਾ ਦਿੱਲੀ ਦਾ ਇੱਕ ਫਲੈਟ 7 ਕਰੋੜ ਰੁਪਏ ਵਿੱਚ ਵੇਚਣਾ ਪਿਆ ਹੈ। ਨਵਜੋਤ ਸਿੱਧੂ ਦੇ ਰਾਜਨੀਤੀ ਛੱਡਣ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਸਿੱਧੂ ਰਾਜੀਨੀਤੀ ਨਹੀਂ ਛੱਡੇਗਾ ਕਿਉਂਕਿ ਨਵਜੋਤ ਸਿੱਧੂ ਚੋਣ ਜਿੱਤੇਗਾ ਅਤੇ ਪੰਜਾਬ ਦੇ ਲਈ ਕੰਮਕੇ ਕਰੇਗਾ। ਇਸ ਦੌਰਾਨ ਉਹ ਇਹ ਵੀ ਕਹਿੰਦੇ ਨਜ਼ਰ ਆਏ ਕਿ ਜ਼ਿੰਮੇਵਾਰੀ ਵਧ ਗਈ ਹੈ ਅਤੇ ਉਹ ਆਪਣਾ ਘਰ ਚਲਾਉਣ ਦੇ ਲਈ ਆਪਣਾ ਡਾਕਟਰੀ ਪੇਸ਼ਾ ਵੀ ਸ਼ੁਰੂ ਕਰਨਗੇ।