ਵਿਆਹੁਤਾ ਮੁਟਿਆਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ - 24-year-old girl commits suicide
ਬਠਿੰਡਾ: ਇੱਥੋਂ ਦੇ ਧੋਬੀਆਣਾ ਬਸਤੀ ਦੇ 23 ਨੰਬਰ ਵਾਰਡ ਵਿੱਚੋਂ 24 ਸਾਲ ਦੀ ਵਿਆਹੁਤਾ ਕੁੜੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕੁੜੀ ਦਾ ਇੱਕ ਦੋ ਸਾਲਾਂ ਦਾ ਮੁੰਡਾ ਅਤੇ 3 ਮਹੀਨੇ ਦੀ ਕੁੜੀ ਦੱਸੀ ਜਾ ਰਹੀ ਹੈ। ਪਰਿਵਾਰ ਵਾਲਿਆਂ ਮੁਤਾਬਕ ਇਹ ਪਿਛਲੇ ਕਾਫ਼ੀ ਸਮੇਂ ਤੋਂ ਦਿਮਾਗੀ ਪ੍ਰੇਸ਼ਾਨ ਸੀ ਅਤੇ ਉਸ ਦਾ ਇਲਾਜ ਡਾਕਟਰ ਕੋਲ ਚੱਲ ਰਿਹਾ ਸੀ। ਜਾਂਚ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਨੇ ਪਹਿਲਾਂ ਹੀ ਲਾਸ਼ ਨੂੰ ਪੱਖੇ ਤੋਂ ਥੱਲੇ ਉਤਾਰ ਦਿੱਤਾ ਸੀ ਪਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਲਈ ਭੇਜ ਦਿੱਤਾ ਹੈ।