24 ਕੈਰੇਟ ਸੋਨੇ ਦਾ ਬਰਗਰ ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ - 24 ਕੈਰੇਟ ਸੋਨੇ ਦਾ ਬਰਗਰ
ਲੁਧਿਆਣਾ: ਲੁਧਿਆਣਾ ਦੇ ਵਿੱਚ ਬਾਬਾ ਜੀ ਬਰਗਰ ਵਾਲਿਆਂ ਨੇ ਇਕ ਨਵਾਂ ਬਰਗਰ ਲਾਂਚ ਕੀਤਾ ਹੈ। ਜਿਸ ਵਿੱਚ 24 ਕੈਰੇਟ ਸੋਨੇ ਦਾ ਬਰਗਰ ਬਣਾਇਆ ਗਿਆ ਹੈ। ਜਿਸ ਦੀ ਕੀਮਤ 1000 ਰੁਪਏ ਰੱਖੀ ਗਈ ਹੈ ਅਤੇ ਇਸ ਬਰਗਰ ਨੂੰ ਜੇਕਰ ਕੋਈ 5 ਮਿੰਟ ਵਿੱਚ ਪੂਰਾ ਖ਼ਤਮ ਕਰਦਾ ਹੈ ਤਾਂ ਉਸ ਨੂੰ ਨਾ ਸਿਰਫ਼ ਇਹ ਬਰਗਰ ਫ਼ਰੀ ਮਿਲੇਗਾ, ਸਗੋਂ 1000 ਰੁਪਏ ਦਾ ਨਗਦ ਇਨਾਮ ਬਾਬਾ ਜੀ ਬਰਗਰ ਵਾਲਿਆਂ ਵੱਲੋਂ ਕੀਤਾ ਜਾਂਦਾ ਹੈ। ਬਾਬਾ ਜੀ ਬਰਗਰ ਵਾਲਿਆਂ ਦੇ ਕੋਲ 25-30 ਕਿਸਮਾਂ ਦੇ ਬਰਗਰ ਹਨ, ਉਨ੍ਹਾਂ ਕਿਹਾ ਕਿ ਉਹ 15 ਸਾਲ ਤੋਂ ਫਾਸਟ ਫੂਡ ਦਾ ਕੰਮ ਕਰਦਾ ਹੈ। ਉੱਧਰ ਦੂਜੇ ਪਾਸੇ ਬੋਲਡ ਬਰਗਰ ਖਾਣ ਵਾਲਿਆਂ ਨੇ ਕਿਹਾ ਕਿ ਇਸ ਨੂੰ ਖਾਣਾ ਬਹੁਤ ਮੁਸ਼ਕਿਲ ਹੈ, ਪਰ ਉਹ ਇਸ ਵਰਾਇਟੀ ਨੂੰ ਵੇਖ ਕੇ ਕਾਫ਼ੀ ਖੁਸ਼ ਹੋਏ।