ਕੋਵਿਡ-19: ਜ਼ਿਲ੍ਹਾਂ ਫ਼ਾਜ਼ਿਲਕਾ ਦੇ ਹਾਲਾਤਾਂ ਸਬੰਧੀ ਡੀਸੀ ਨੇ ਦਿੱਤੀ ਜਾਣਕਾਰੀ - punjab coronavirus latest news
ਫਾਜ਼ਿਲਕਾ: ਫਾਜ਼ਿਲਕਾ ਦੇ ਡੀ ਸੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜਿਲ੍ਹੇ ਵਿੱਚ ਬੀਤੀ ਸ਼ਾਮ ਤੱਕ ਸਰਕਾਰ ਵਲੋਂ ਦਿੱਤੀ ਗਈ ਲਿਸਟ ਵਿੱਚ 228 ਲੋਕ ਟਰੈਵਲ ਹਿਸਟਰੀ ਦੇ ਨਾਲ ਪਾਏ ਗਏ ਹਨ, ਜਿਨ੍ਹਾਂ ਵਿਚੋਂ 104 ਲੋਕਾਂ ਨੇ ਆਪਣਾ ਕੁਆਰੰਟੀਨ ਪੂਰਾ ਕਰ ਲਿਆ ਹੈ ਅਤੇ ਦੂਜੇ ਲੋਕ ਵੀ ਠੀਕ ਦੱਸੇ ਜਾ ਰਹੇ ਹਨ ਜੋ ਆਪਣਾ 14 ਦਿਨਾਂ ਦਾ ਕੁਆਰੰਟੀਨ ਘਰਾਂ ਵਿੱਚ ਪੂਰਾ ਕਰ ਰਹੇ ਹਨ।