ਰੇਲ ਗੱਡੀ ਹੇਠ ਆਉਣ ਨਾਲ 22 ਸਾਲਾ ਨੌਜ਼ਵਾਨ ਗੰਭੀਰ ਜ਼ਖ਼ਮੀ - ਰੇਲ ਗੱਡੀ ਹੇਠ ਆਉਣ ਕਾਰਨ
ਫਾਜਿਲਕਾ: ਅਬੋਹਰ ਤੋਂ ਬਠਿੰਡਾ ਜਾ ਰਹੀ ਰੇਲ ਗੱਡੀ ਹੇਠ ਆਉਣ ਕਾਰਨ ਅਬੋਹਰ ਦੀ ਠਾਕਰ ਅਬਾਦੀ ਨਿਵਾਸੀ ਕ੍ਰਿਸ਼ਨਾ ਪੁੱਤਰ ਵਿਜੇ ਕੁਮਾਰ ਦੀ ਇੱਕ ਲੱਤ ਅਤੇ ਬਾਂਹ ਕਟੇ ਜਾਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਜੀਆਰਪੀ ਪੁਲਿਸ ਅਬੋਹਰ ਦੇ ਤਫਤੀਸ਼ੀ ਅਫ਼ਸਰ ਵਧਾਵਾ ਸਿੰਘ ਨੇ ਦੱਸਿਆ ਕਿ ਅਬੋਹਰ ਤੋਂ ਬਠਿੰਡਾ ਜਾ ਰਹੀ ਰੇਲ ਗੱਡੀ ਹੇਠ ਆਉਣ ਕਾਰਨ ਅਬੋਹਰ ਦੀ ਠਾਕਰ ਆਬਾਦੀ ਦੇ ਯੁਵਕ ਦੀ ਇੱਕ ਲੱਤ ਅਤੇ ਬਾਂਹ ਕੱਟੀ ਗਈ ਹੈ। ਜਿਸ ਨੂੰ ਗੰਭੀਰ ਹਾਲਤ ਵਿੱਚ ਅਬੋਹਰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਗਲੀ ਜਾਂਚ ਜਾਰੀ ਹੈ।