ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪੰਚਾਇਤਾਂ ਨੂੰ ਵੰਡੇ ਗਏ 22 ਕਰੋੜ ਰੁਪਏ - ਪਿੰਡਾਂ
ਜਲੰਧਰ: ਵਿਧਾਨ ਸਭਾ ਹਲਕਾ ਫਿਲੌਰ ’ਚ ਮੈਂਬਰ ਪਾਰਲੀਮੈਂਟ ਸੰਤੋਖ ਚੌਧਰੀ ਵੱਲੋਂ ਵੱਖ ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ 200 ਤੋਂ ਵੱਧ ਪੰਚਾਇਤਾਂ ਮੈਬਰਾਂ ਨੂੰ 22 ਕਰੋੜ ਰੁਪਏ ਤਕਸੀਮ ਕੀਤੇ ਗਏ। ਕਈ ਪਿੰਡਾਂ ਦੇ ਵਿਕਾਸ ਵਾਲੇ ਕੰਮ ਅਧੂਰੇ ਪਏ ਹੋਏ ਸਨ, ਜਿਸਦੇ ਚਲਦਿਆਂ ਅੱਜ ਸੰਤੋਖ ਸਿੰਘ ਚੌਧਰੀ ਵੱਲੋਂ ਨਗਰ ਪੰਚਾਇਤਾਂ ਨੂੰ ਬੁਲਾਇਆ ਗਿਆ। ਇਸ ਮੌਕੇ ਹਲਕਾ ਇੰਚਾਰਜ ਵਿਕਰਮਜੀਤ ਸਿੰਘ ਨੇ ਕਿਹਾ ਕਿ ਜਿਹੜਾ ਵੀ ਪਿੰਡ ਜਲਦ ਤੋਂ ਜਲਦ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰੇਗਾ ਉਸ ਪਿੰਡ ਨੂੰ ਸਰਕਾਰ ਵਲੋਂ ਹੋਰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਪਿੰਡਾਂ ’ਚ ਜਿਹੜੇ ਕੰਮ ਅਧੂਰੇ ਹਨ ਉਹ ਜਲਦ ਤੋਂ ਜਲਦ ਪੂਰੇ ਕੀਤੇ ਜਾਣਗੇ।