ਬਠਿੰਡਾ: ਕੋਰੋਨਾ ਮਰੀਜ਼ ਹੋਏ ਤੰਦਰੁਸਤ, 21 ਵਿਅਕਤੀਆਂ ਨੂੰ ਮਿਲੀ ਹਸਪਤਾਲ 'ਚੋਂ ਛੁੱਟੀ - coronavirus in punjab
ਬਠਿੰਡਾ: ਜ਼ਿਲ੍ਹਾ ਬਠਿੰਡਾ ਸਰਕਾਰੀ ਹਸਪਤਾਲ 'ਚੋਂ ਇਲਾਜ ਕਰਵਾ ਰਹੇ 21 ਲੋਕਾਂ ਨੇ ਕੋਰੋਨਾ 'ਤੇ ਜਿੱਤ ਹਾਸਲ ਕੀਤੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 43 ਲੋਕਾਂ ਵਿੱਚੋਂ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਸੀ, ਜਿਨ੍ਹਾਂ ਵਿਚੋਂ 41 ਬਠਿੰਡਾ ਦੇ ਵਸਨੀਕ ਸਨ ਅਤੇ 2 ਮੋਗਾ ਅਤੇ ਲੁਧਿਆਣਾ ਦੇ ਵਸਨੀਕ ਸਨ। ਇਨ੍ਹਾਂ ਦੀ ਮੁੜ ਜਾਂਚ ਲਈ ਭੇਜੇ ਗਏ 21 ਲੋਕਾਂ ਦੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਆਪਣੇ ਘਰ ਵਾਪਸ ਭੇਜ ਦਿੱਤਾ ਗਿਆ ਹੈ।