20 ਕਿਲੋ ਡੋਡੇ ਅਤੇ 62000 ਰੁਪਏ ਸਮੇਤ ਇੱਕ ਕਾਬੂ - ਪੁਲਿਸ
ਹੁਸ਼ਿਆਰਪੁਰ: ਗੜ੍ਹਸ਼ੰਕਰ ਪੁਲਿਸ ਨਵਾਂਸ਼ਹਿਰ ਰੋਡ ਤੇ ਇਕ ਸ਼ਖ਼ਸ ਨੂੰ 20 ਕਿਲੋ ਡੋਡਿਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਇਕ ਵਿਅਕਤੀ ਇੱਕ ਪਲਾਸਟਿਕ ਦਾ ਵਜਨਦਾਰ ਬੋਰਾ ਜ਼ਮੀਨ ਤੇ ਰੱਖ ਕੇ ਖੜਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦਮ ਘਬਰਾ ਕੇ ਪਲਾਸਟਿਕ ਬੋਰਾ ਚੁੱਕ ਕੇ ਪਿਛੇ ਨੂੰ ਭੱਜਣ ਲੱਗਾ। ਐਸ.ਆਈ ਪਰਮਿੰਦਰ ਕੌਰ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਕਾਬੂ ਕਰ ਲਿਆ ਤੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਭੁਪਿੰਦਰ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਦਾਰਾਪੁਰ ਥਾਣਾ ਗੜਸ਼ੰਕਰ ਜਿਲਾ ਹੁਸ਼ਿਆਰਪੁਰ ਦੱਸਿਆ। ਤਲਾਸ਼ੀ ਦੌਰਾਨ ਵਜਨਦਾਰ ਪਲਾਸਟਿਕ ਬੋਰੇ ਨੂੰ ਖੋਲ੍ਹ ਕੇ ਚੈੱਕ ਕੀਤਾ ਤਾ ਉਸ ਵਿੱਚੋਂ ਡੋਡੇ ਚੂਰਾ ਪੋਸਤ ਅਤੇ ਇੱਕ ਮੋਮੀ ਲਿਫਾਫਾ ਪਲਾਸਟਿਕ ਵਿੱਚ 62,000 ਰੁਪਏ ਬ੍ਰਾਮਦ ਹੋਏ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾੀ ਸ਼ੁਰੂ ਕਰ ਦਿੱਤੀ।