ਸੰਤੁਲਨ ਵਿਗੜਨ ਕਾਰਨ 2 ਗੱਡੀਆਂ ਨਹਿਰ 'ਚ ਡਿੱਗੀਆਂ, 2 ਮੌਤਾਂ - ਨਹਿਰ ਕੋਟ ਫਤੂਹੀ
ਹੁਸ਼ਿਆਰਪੁਰ: ਗੜ੍ਹਸ਼ੰਕਰ ਬਿਸਤ ਦੋਆਬ ਨਹਿਰ ਕੋਟ ਫਤੂਹੀ ਨਜ਼ਦੀਕ ਸੜਕ ਤੇ ਸਫ਼ਾਰੀ ਗੱਡੀ ਅਤੇ ਸਵਾਰ ਨੌਜਵਾਨ ਗੱਡੀ ਸਮੇਤ ਨਹਿਰ ਵਿੱਚ ਡਿੱਗ ਗਿਆ, ਸਵਿਫ਼ਟ ਕਾਰ ਸਵਾਰ ਦੋਨੋ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਸਫ਼ਾਰੀ ਸਵਾਰ ਨੌਜਵਾਨ ਛਲਾਂਗ ਲਗਾ ਕੇ ਬਚ ਗਿਆ। ਹਾਦਸੇ ਦਾ ਕਾਰਨ ਇੱਕ ਗੱਡੀ ਦਾ ਸੰਤੁਲਨ ਵਿਗੜਨਾ ਦੱਸਿਆ ਜਾਂ ਰਿਹਾ ਹੈ। ਕਾਰ ਅਤੇ ਮ੍ਰਿਤਕਾਂ ਨੂੰ ਬਾਹਰ ਕੱਢ ਲਿਆ ਗਿਆ। ਜਦਕਿ ਸਫ਼ਾਰੀ ਗੱਡੀ ਨੂੰ ਨਹਿਰ ਵਿਚੋਂ ਕੱਢਣ ਲਈ ਪੁਲਿਸ ਉਪਰਾਲੇ ਕਰ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਅਨਮੋਲ ਪੁੱਤਰ ਲਾਡੀ ਵਾਸੀ ਮਾਹਿਲਪੁਰ( ਉਮਰ 20 ਸਾਲ) ਅਤੇ ਜਸਦੀਪ ਪੁੱਤਰ ਕੁਲਵਰਨ ਵਾਸੀ ਕੋਟ ਫਤੂਹੀ (ਉਮਰ 28) ਸਾਲ ਦੀ ਮੌਤ ਹੋ ਜੋ ਆਪਣੀ ਸਵਿਫਟ ਕਾਰ ਵਿੱਚ ਆਪਣੇ ਦੋਸਤ ਮਨਜਿੰਦਰ ਪਿੰਡ ਚੇਲੇ ਤੋਂ ਪਿੰਡ ਨੂੰ ਜਾਂ ਰਹੇ ਸਨ।