ਕੋਵਿਡ-19: ਚੰਡੀਗੜ੍ਹ ਦੇ ਸੈਕਟਰ 26 ਦੀ ਸਬਜ਼ੀ ਮੰਡੀ 'ਚ ਮਿਲੇ 2 ਸ਼ੱਕੀ ਮਰੀਜ਼ - corona virus
ਚੰਡੀਗੜ੍ਹ: ਭਾਰਤ 'ਚ ਲੌਕਡਾਊਨ ਤੋਂ ਬਾਅਦ ਵੀ ਕੋਰੋਨਾ ਵਾਇਰਸ ਦੇ ਮਾਮਲੇ ਥਮਣ ਦਾ ਨਾ ਨਹੀਂ ਲੈ ਰਹੇ ਹਨ। ਚੰਡੀਗੜ੍ਹ ਦੇ ਸੈਕਟਰ 26 ਦੀ ਮੰਡੀ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 2 ਸ਼ੱਕੀ ਮਰੀਜ਼ ਮਿਲੇ ਹਨ। ਥਰਮਲ ਸਕਰੀਨਿੰਗ ਦੌਰਾਨ ਇਨ੍ਹਾਂ ਦੋਹਾਂ ਸ਼ੱਕੀ ਵਿਅਕਤੀਆਂ ਦਾ ਪਤਾ ਲੱਗਿਆ ਹੈ। ਸ਼ੱਕੀ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ 'ਚ ਡਰ ਦਾ ਮਾਹੌਲ ਬਣ ਗਿਆ ਹੈ। ਦੋਹਾਂ ਮਰੀਜ਼ਾ ਨੂੰ ਜਾਂਚ ਲਈ ਸੈਕਟਰ 16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਦੱਸਣਯੋਗ ਹੈ ਕਿ ਇਸ ਸਬਜ਼ੀ ਮੰਡੀ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਸਮਾਨ ਖਰੀਦਣ ਲਈ ਆਉਂਦੇ ਹਨ ਜਿਨ੍ਹਾਂ ਦੀ ਮੰਡੀ ਦੇ ਐਂਟਰੀ ਪੁਆਇੰਟ 'ਤੇ ਥਰਮਲ ਸਕਰੀਨਿੰਗ ਕੀਤੀ ਜਾਂਦੀ ਹੈ।