ਮੋਹਾਲੀ: 2 ਵਿਦਿਆਰਥੀ ਕੋਟਾ ਤੋਂ ਆਏ ਵਾਪਸ - ਕੋਰੋਨਾ ਵਾਇਰਸ
ਮੋਹਾਲੀ: ਮੋਹਾਲੀ ਵਿੱਚ 2 ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਕੋਟਾ ਤੋਂ ਵਾਪਸ ਲਿਆਇਆ ਗਿਆ ਹੈ। ਕੋਰੋਨਾ ਕਰਕੇ ਪੂਰੇ ਦੇਸ਼ ਦੇ ਵਿੱਚ ਲੌਕਡਾਊਨ ਚੱਲ ਰਿਹਾ ਹੈ, ਜਿਸ ਕਰਕੇ ਜਿਹੜੇ ਬੱਚੇ ਪੰਜਾਬ ਤੋਂ ਬਾਹਰ ਪੜ੍ਹਨ ਗਏ ਸੀ, ਉਹ ਉੱਥੇ ਹੀ ਫੱਸੇ ਹੋਏ ਹਨ। ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਦੀ ਬੱਸਾਂ ਭੇਜ ਕੇ ਦੂਜੇ ਸੂਬਿਆਂ ਵਿੱਚ ਫੱਸੇ ਵਿਦਿਆਰਥੀਆਂ ਨੂੰ ਪੰਜਾਬ ਵਾਪਸ ਲਿਆਇਆ ਜਾ ਰਿਹਾ ਹੈ।