ਦਰਬਾਰ ਸਾਹਿਬ ਦੇ ਗੇਟਾਂ 'ਤੇ ਲਾਈਆਂ 2 ਸੈਨੇਟਾਈਜ਼ਰ ਮਸ਼ੀਨਾਂ - coronavirus
ਅੰਮ੍ਰਿਤਸਰ: ਕੋਰੋਨਾ ਦੇ ਪ੍ਰਕੋਪ ਦੇ ਕਾਰਨ ਭਾਰਤ ਦੇ ਦੂਜੇ ਰਾਜਾਂ ਵਾਂਗ ਪੰਜਾਬ ਵਿੱਚ ਸਥਿਤੀ ਕਾਫ਼ੀ ਗੰਭੀਰ ਬਣੀ ਹੋਈ ਹੈ। ਸਰਕਾਰ ਵੱਲੋਂ ਆਪਣੇ ਪੱਧਰ 'ਤੇ ਕੋਰੋਨਾ ਤੋਂ ਬਚਾਅ ਲਈ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਸ੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਦੇ ਗੇਟਾਂ 'ਤੇ 2 ਸੈਨੇਟਾਈਜ਼ ਮਸੀਨਾਂ ਲਾਈਆਂ ਗਈਆਂ ਹਨ। ਇੱਕ ਮਸ਼ੀਨ ਦਰਬਾਰ ਸਾਹਿਬ ਦੇ ਮੁੱਖ ਗੇਟ ਅਤੇ ਇੱਕ ਸਰਾਵਾਂ ਵਾਲੇ ਪਾਸੇ ਲਾਈ ਗਈ ਹੈ।