ਨਕਲੀ ਪੁਲਿਸ ਬਣ ਕੇ ਲੋਕਾਂ ਨੂੰ ਲੁੱਟਣ ਵਾਲੇ 2 ਪੁਲਿਸ ਅੜਿੱਕੇ, 2 ਫਰਾਰ। - ਨਕਲੀ ਪੁਲਿਸ
ਜਗਰਾਓ: ਨਕਲੀ ਪੁਲਿਸ ਬਣ ਕੇ ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਮੋਟਰਸਾਈਕਲ ਸਣੇ ਜਗਰਾਓਂ ਪੁਲਿਸ ਨੇ ਕਾਬੂ ਕੀਤਾ। ਜਦਕਿ 2 ਮੁਲਜ਼ਮ ਭੱਜ ਗਏ। ਕਾਬੂ ਮੁਲਜ਼ਮਾਂ ਦਾ ਨਾਂਅ ਦੀਪਕ ਅਤੇ ਸਤੀਸ਼ ਵਾਸੀ ਲੁਧਿਆਣਾ ਦੱਸਿਆ ਹੈ ਫਰਾਰ ਮੁਲਜ਼ਮਾਂ ਦਾ ਨਾਂਅ ਮਨੀ ਬਾਬਾ ਅਤੇ ਜੱਸਾ ਦੀ ਭਾਲ ਜਾਰੀ ਹੈ। ਥਾਣਾ ਸਿਟੀ ਦੇ ਮੁੱਖ ਅਫਸਰ ਗਗਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਆਤੂ ਵਾਲੇ ਚੌਂਕ ਵਿੱਚ ਨਕਲੀ ਪੁਲਿਸ ਬਣ ਕੇ ਲੋਕਾਂ ਨੂੰ ਲੁਟ ਰਹੇ ਹਨ। ਜਿਸ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਨਕਲੀ ਪੁਲਿਸ ਵਾਲੇ ਬਣ ਲੋਕਾਂ ਨੂੰ ਲੂਟਣ ਵਾਲੇ ਗਿਰੋਹ ਦੇ ਦੋ ਮੈਬਰਾਂ ਕੀਤਾ। ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਧਾਰਾ 384,342,506,34 ਏ ਤਹਿਤ ਮੁਕੱਦਮਾ ਥਾਣਾ ਸਿਟੀ ਰਜਿਸਟਰਡ ਕੀਤਾ ਗਿਆ ਹੈ।