ਲਹਿਰਾਗਾਗਾ 'ਚ ਕੋਰੋਨਾ ਪੌਜ਼ੀਟਿਵ ਆਏ 2 ਮਰੀਜ਼
ਲਹਿਰਾਗਾਗਾ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਲਹਿਰਾਗਾਗਾ ਵਿੱਚ ਹੁਣ 2 ਮਰੀਜ਼ ਕੋਰੋਨਾ ਪੌਜ਼ੀਟਿਵ ਆਏ ਹਨ ਜਿਨ੍ਹਾਂ ਵਿੱਚ ਇੱਕ ਮਹਿਲਾ ਤੇ ਇਕ 4 ਸਾਲਾ ਬੱਚੀ ਸ਼ਾਮਲ ਹੈ। ਜੋ 22 ਤਰੀਕ ਨੂੰ ਦਿੱਲੀ ਤੋਂ ਲਹਿਰਾਗਾਗਾ ਪਹੁੰਚੀ ਸੀ। ਉਨ੍ਹਾਂ ਨੂੰ ਘਰ ਵਿੱਚ ਹੀ ਕੁਆਰੰਟੀਨ ਕੀਤਾ ਗਿਆ ਹੈ। ਉਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿਚ ਹੀ ਰਹਿਣ, ਜੇ ਉਹ ਦੁਕਾਨਾਂ 'ਤੇ ਸਮਾਨ ਲੈਣ ਜਾਂਦੇ ਹਨ ਤਾਂ ਮਾਸਕ ਲੈ ਕੇ ਜਾਣ ਤੇ ਦੁਕਾਨਦਾਰ ਵੀ ਮਾਸਕ ਲਗਾ ਕੇ ਹੀ ਸਮਾਨ ਵੇਚਣ।