ਬਿਜਲੀ ਮਹਿਕਮੇ ਦੇ 3 ਅਧਿਕਾਰੀਆਂ ਨੇ ਲਾਇਆ 12 ਲੱਖ ਦਾ ਚੂਨਾ, ਮਹਿਲਾ ਅਧਿਕਾਰੀ ਵੀ ਸ਼ਾਮਲ - 12 lakhs fraud in power department
ਗੁਰਦਾਸਪੁਰ: ਬਿਜਲੀ ਵਿਭਾਗ ਦੇ ਇੱਕ ਅਕਾਉਂਟੈਂਟ ਅਤੇ 2 ਕੈਸ਼ੀਅਰਾਂ ਨੂੰ ਸਸਪੈਂਡ ਕੀਤਾ ਗਿਆ ਹੈ। ਗੁਰਦਾਸਪੁਰ ਦੇ ਬਿਜਲੀ ਵਿਭਾਗ ਦੇ ਇਨ੍ਹਾਂ ਤਿੰਨ ਕਰਮਚਾਰੀਆਂ ਵੱਲੋਂ ਬਿਜਲੀ ਵਿਭਾਗ ਨੂੰ ੧੨ ਲੱਖ ਰੁਪਏ ਦਾ ਚੂਨਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸੂਚਨਾ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ 3 ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਸਸਪੈਂਡ ਕੀਤੇ ਇਨ੍ਹਾਂ 3 ਕਰਮਚਾਰੀਆਂ ਦੇ ਵਿੱਚ 1 ਮਹਿਲਾ ਅਧਿਕਾਰੀ ਵੀ ਸ਼ਾਮਲ ਹੈ। ਵਿਭਾਗ ਵੱਲੋਂ ਅਗਲੀ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।