ਚੰਡੀਗੜ੍ਹ: ਬਾਪੂਧਾਮ ਕਾਲੋਨੀ ਚੋਂ 2 ਹੋਰ ਨਵੇਂ ਕੋਰੋਨਾ ਮਰੀਜ਼ ਆਏ ਸਾਹਮਣੇ - ਬਾਪੂਧਾਮ ਕਲੋਨੀ
ਚੰਡੀਗੜ੍ਹ: ਬਾਪੂਧਾਮ ਕਾਲੋਨੀ 'ਚ 2 ਹੋਰ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਚੰਡੀਗੜ੍ਹ 'ਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 291 ਹੋ ਗਈ ਹੈ। ਇਨ੍ਹਾਂ ਚੋਂ 199 ਠੀਕ ਹੋ ਗਏ ਹਨ। ਜਿਹੜੇ ਨਵੇਂ 2 ਕੇਸ ਸਾਹਮਣੇ ਆਏ ਹਨ ਉਨ੍ਹਾਂ ਚੋਂ ਇੱਕ ਮਹਿਲਾ ਹੈ ਜਿਸ ਦੀ ਉਮਰ 42 ਸਾਲ ਹੈ।