ਮਾਨਸਾ 'ਚ 2 ਕਿੱਲੋ 556 ਗ੍ਰਾਮ ਅਫ਼ੀਮ ਸਣੇ 2 ਕਾਬੂ - ਮਾਨਸਾ 'ਚ 2 ਕਿੱਲੋ 556 ਗ੍ਰਾਮ ਅਫ਼ੀਮ ਸਣੇ 2 ਕਾਬੂ
ਮਾਨਸਾ: ਜ਼ਿਲ੍ਹੇ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਥਾਣਾ ਸਦਰ ਪੁਲਿਸ ਨੇ 2 ਲੋਕਾਂ ਨੂੰ ਸਵਿਫਟ ਗੱਡੀ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ 2 ਕਿੱਲੋ 556 ਗ੍ਰਾਮ ਅਫੀਮ ਵੀ ਬਰਾਮਦ ਹੋਈ ਹੈ। ਦੋਵਾਂ ਦੀ ਪਛਾਣ ਪਿੰਡ ਅਕਲਿਆ ਦੇ ਰਹਿਣ ਵਾਲੇ ਸਤਪਾਲ ਸਿੰਘ ਅਤੇ ਬਰਨਾਲਾ ਦੇ ਬਲਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।