ਫਿਰੋਜ਼ਪੁਰ ਸਰਹੱਦ ਨੇੜੇ ਪੁਲਿਸ ਨੇ 12 ਕਰੋੜ ਦੀ ਹੈਰੋਇਨ ਕੀਤੀ ਬਰਾਮਦ - joint operation by police and BSF
ਫਿਰੋਜ਼ਪੁਰ ਦੀ ਪੁਲਿਸ ਨੂੰ ਮਿਲੀ ਗੁਪਤ ਸੁਚਨਾ ਦੇ ਆਧਾਰ 'ਤੇ ਬੀਐਸਐਫ਼ ਤੇ ਪੁਲਿਸ ਦੇ ਸਾਂਝੇ ਓਪਰੇਸ਼ਨ 'ਚ 2 ਕਿਲੋ 450 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਰਾਮ ਲਾਲ ਦੇ ਇਲਾਕੇ 'ਚ ਕੰਡਿਆਲੀ ਤਾਰ ਤੋਂ 15 ਮੀਟਰ ਦੀ ਦੂਰੀ 'ਤੇ ਖੇਤ 'ਚ ਪਲਾਸਟਿਕ ਦੀ ਬੋਤਲ 'ਚ 2 ਕਿਲੋ 450 ਗ੍ਰਾਮ ਹੈਰੋਇਨ ਮਿਲੀ ਹੈ। ਇਸ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ 12 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜਲਦ ਹੀ ਪਤਾ ਲੱਗ ਜਾਵੇਗਾ ਕਿ ਇਹ ਖੇਪ ਕਿਸਨੇ ਮੰਗਵਾਈ ਸੀ।