ਕਾਰ ਤੇ ਤੇਲ ਟੈਂਕਰ ਦੀ ਟੱਕਰ, ਹਾਦਸੇ ‘ਚ 2 ਜ਼ਖ਼ਮੀ - ਸੜਕ ਹਾਦਸਿਆ
ਜਲੰਧਰ: ਕਸਬਾ ਫਿਲੌਰ (Phillaur) ਦੇ ਪਿੰਡ ਮਾਹਲ ਖੁਰਦ ਨੇੜੇ ਇੱਕ ਸੜਕ ਹਾਦਸਿਆ (Road accident) ਹੋਇਆ ਹੈ। ਇਸ ਹਾਦਸੇ (accident) ਵਿੱਚ ਕਾਰ ਤੇ ਤੇਲ ਨਾਲ ਭਰੇ ਟੈਂਕਰ ਵਿੱਚ ਟੱਕਰ ਹੋ ਗਈ ਹੈ। ਹਾਲਾਂਕਿ ਹਾਦਸੇ (accident) ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ, ਪਰ ਹਾਦਸੇ (accident) ਦੌਰਾਨ ਕਾਰ ਸਵਾਲ ਲੋਕ ਕਾਫ਼ੀ ਜ਼ਖ਼ਮੀ (Injured) ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ (hospital) ਵਿੱਚ ਭਰੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਕਿਹਾ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਟੈਂਕਰ ਚਾਲਕ ਨੇ ਕਿਹਾ ਕਿ ਉਹ ਗਲਤ ਸਾਈਡ ਆ ਰਿਹਾ ਸੀ, ਜੋ ਹਾਦਸੇ (accident) ਦਾ ਮੁੱਖ ਕਾਰਨ ਬਣਿਆ ਹੈ।