ਮਲੇਰਕੋਟਲਾ 'ਚ ਲਗਾਇਆ ਗਿਆ 2 ਦਿਨਾਂ ਦਾ ਮੁਕੰਮਲ ਲੌਕਡਾਊਨ - malerkotla lockdown
ਮਲੇਰਕੋਟਲਾ: ਸ਼ਹਿਰ 'ਚ ਕੋਰੋਨਾ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਨਾਲ ਹੀ ਮੌਤਾਂ ਦਾ ਅੰਕੜਾ ਵੀ ਵਧ ਰਿਹਾ ਹੈ, ਜਿਸ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਮਲੇਰਕੋਟਲਾ ਵਿਖੇ 2 ਦਿਨ ਦੇ ਮੁਕੰਮਲ ਲੌਕਡਾਊਨ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਬਾਅਦ ਮਲੇਰਕੋਟਲਾ ਸ਼ਹਿਰ ਵਿੱਚ ਮੰਗਲਵਾਰ ਤੇ ਬੁੱਧਵਾਰ ਨੂੰ ਮੁਕੰਮਲ ਲੌਕਡਾਊਨ ਲਗਾ ਦਿੱਤਾ ਗਿਆ, ਜਿਸ ਤੋਂ ਬਾਅਦ ਬਾਜ਼ਾਰ ਦੁਕਾਨਾਂ ਜਿੱਥੇ ਬੰਦ ਦਿਖਾਈ ਦਿੱਤੀਆਂ ਉੱਥੇ ਹੀ ਸ਼ਹਿਰ ਨੂੰ ਆਉਣ-ਜਾਣ ਵਾਲੇ ਰਸਤਿਆਂ 'ਤੇ ਪੁਲਿਸ ਵੱਲੋਂ ਬੈਰੀਗੇਟ ਲਗਾ ਕੇ ਨਾਕੇ ਲਗਾਏ ਗਏ।