ਵੱਡੀ ਮਾਤਰਾ ‘ਚ ਅਫ਼ੀਮ ਸਣੇ 2 ਕਾਬੂ - arrested with large quantity of opium
ਅੰਮ੍ਰਿਤਸਰ: ਥਾਣਾ ਬਿਆਸ ਦੀ ਪੁਲਿਸ ਅਤੇ ਨਾਰਕੋਟਿਕ ਸੈੱਲ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਸਾਂਝੇ ਆਪ੍ਰੇਸ਼ਨ ਦੌਰਾਨ ਭਾਰੀ ਮਾਤਰਾ ਵਿੱਚ ਅਫ਼ੀਮ ਬਰਾਮਦ ਕਰਨ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਡੀਐਸਪੀ ਨੇ ਦੱਸਿਆ ਕਿ ਵਿਸ਼ੇਸ਼ ਟੀਮ ਵੱਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਦਰਿਆ ਬਿਆਸ ਟੀ ਪੁਆਇੰਟ ਨੇੜੇ ਨੈਸ਼ਨਲ ਮਾਰਗ 'ਤੇ ਤਲਾਸ਼ੀ ਦੌਰਾਨ 7 ਕਿਲੋ ਅਫ਼ੀਮ ਸਣੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਕਥਿਤ ਦੋਸ਼ੀਆਂ ਦੀ ਪਛਾਣ ਜਤਿੰਦਰ ਸਿੰਘ ਲਾਡੀ ਪੁੱਤਰ ਕਸ਼ਮੀਰ ਸਿੰਘ ਵਾਸੀ ਠੱਠੀਆਂ ਅਤੇ ਕਥਿਤ ਦੋਸ਼ੀ ਲਖਬੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਧਿਆਨਪੁਰ ਵਜੋਂ ਦੱਸੀ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਥਾਣਾ ਬਿਆਸ ਵਿੱਚ ਮੁਕਦਮਾ ਨੰ 230, ਐਨ.ਡੀ.ਪੀ.ਐਸ ਐਕਟ 18,61,85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।