ਬਠਿੰਡਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਣੇ 2 ਨੂੰ ਕੀਤਾ ਕਾਬੂ - ਤੀਹ ਹਜ਼ਾਰ ਨਸ਼ੀਲੀ ਗੋਲੀਆਂ ਸਣੇ ਕਾਬੂ
ਸਰਕਾਰੀ ਰਾਜਿੰਦਰਾ ਕਾਲਜ ਦੇ ਨਜ਼ਦੀਕ ਸਿਵਲ ਚੌਕੀ ਇੰਚਾਰਜ਼ ਰਾਜਪਾਲ ਦੇ ਵੱਲੋਂ ਨਾਕਾ ਲਗਾਇਆ ਗਿਆ। ਇਸ ਦੌਰਾਨ ਦੋ ਅਣਪਛਾਤੇ ਵਿਅਕਤੀਆਂ ਦੇ ਬੈਗ ਚੈੱਕ ਕੀਤੇ ਗਏ ਤਾਂ ਉਨ੍ਹਾਂ ਵਿੱਚੋਂ ਤੀਹ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਤੋਂ ਬਾਅਦ ਇਸ ਦੀ ਸੂਚਨਾ ਡੀ.ਐੱਸ.ਪੀ ਨੂੰ ਦਿੱਤੀ ਗਈ। ਇਸ ਤੋਂ ਬਾਅਦ ਦੋਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਰਿਸ਼ਤੇ ਵਿੱਚ ਸਾਲਾ ਜੀਜਾ ਲੱਗਦੇ ਨੇ ਉਨ੍ਹਾਂ ਵਿਚੋ ਇਕ ਵਿਅਕਤੀ ਗਿੱਦੜਬਾਹਾ ਦਾ ਰਹਿਣ ਵਾਲਾ ਹੈ ਤੇ ਦੂਜਾ ਵਿਅਕਤੀ ਬਠਿੰਡਾ ਦਾ ਰਹਿਣ ਵਾਲਾ ਹੈ। ਐਸਐਚਓ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੋ ਵਿਅਕਤੀ ਜਿਨ੍ਹਾਂ ਨੂੰ ਨਾਕਾਬੰਦੀ ਦੇ ਦੌਰਾਨ ਤੀਹ ਹਜ਼ਾਰ ਨਸ਼ੀਲੀ ਗੋਲੀਆਂ ਸਣੇ ਕਾਬੂ ਕੀਤਾ ਹੈ ਤੇ ਹੁਣ ਪੁਲੀਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਤਸਕਰ ਕਿਸ ਜਗ੍ਹਾ ਤੋਂ ਨਸ਼ਾ ਲਿਆ ਰਹੇ ਸੀ ਤੇ ਕਿੱਥੇ ਲੈ ਕੇ ਜਾਣਾ ਸੀ ਅਤੇ ਕਦੋਂ ਤੋਂ ਇਹ ਨਸ਼ੇ ਦੇ ਕੰਮ ਵਿੱਚ ਸਰਗਰਮ ਹਨ।