ਇੱਕ ਕੁਇੰਟਲ 25 ਕਿਲੋ ਚੂਰਾ ਪੋਸਤ ਸਮੇਤ 2 ਕਾਬੂ - ਮੁਲਜ਼ਮਾਂ ਤੋਂ ਹਰ ਖੁਲਾਸੇ
ਜਲੰਧਰ: ਦਿਹਾਤੀ ਪੁਲਿਸ (Rural police) ਨੂੰ ਉਦੋਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਨੂੰ ਹਿਮਾਚਲ (Himachal) ਤੋਂ ਸੇਬਾਂ ਦੀਆਂ ਪੇਟੀਆਂ ਦੀ ਆੜ ਵਿੱਚ ਡੋਡੇ ਤੇ ਚੂਰਾ ਪੋਸਤ ਲਿਆ ਕੇ ਆ ਰਹੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ। ਪੁਲਿਸ (police) ਨੇ ਦੋਵਾਂ ਮੁਲਜ਼ਮਾਂ ਤੋਂ ਇੱਕ ਕੁਇੰਟਲ 25 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਡੀ.ਐੱਸ.ਪੀ (DSP) ਨੇ ਦੱਸਿਆ ਕਿ ਇਨ੍ਹਾਂ ਤਸਕਰਾਂ ਬਾਰੇ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਨਾਕੇਬੰਦੀ ਦੌਰਾਨ ਨਸ਼ੀਲੇ ਪਦਾਰਥਾਂ (Drugs) ਸਮੇਤ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ। ਪੁਲਿਸ (police) ਵੱਲੋਂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ (police) ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਹਰ ਖੁਲਾਸੇ ਹੋਣ ਦੀ ਉਮੀਦ ਹੈ।