MURDER NEWS: ਦੋਸਤ ਹੀ ਨਿੱਕਲੇ ਨੌਜਵਾਨ ਦੇ ਕਾਤਲ - 2 arrested in Hoshiarpur youth murder case
ਹੁਸ਼ਿਆਰਪੁਰ:ਸ਼ਹਿਰ ਦੇ ਮੁਹੱਲਾ ਹਰੀ ਨਗਰ ਦਾ ਰਹਿਣ ਵਾਲਾ ਇਕ ਨੌਜਵਾਨ ਆਰਿਅਨ ਹੰਸ ਪੁੱਤਰ ਹੰਸ ਰਾਜ ਹੰਸ ਜੋ ਕਿ ਬੀਤੀ 10 ਨਵੰਬਰ ਨੂੰ ਰਾਤ ਸਮੇਂ ਘਰੋਂ ਸਾਮਾਨ ਲੈਣ ਲਈ ਗਿਆ ਸੀ ਪਰੰਤੂ ਵਾਪਿਸ ਘਰ ਨਹੀਂ ਆਇਆ ਸੀ। ਇਸ ਤੋਂ ਬਾਅਦ ਪੁਲਿਸ (Police) ਵਲੋਂ ਉਸਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਤੇ 12 ਨਵੰਬਰ ਨੂੰ ਆਰਿਅਨ ਹੰਸ ਦੀ ਖੂਨ ਨਾਲ ਲੱਥ ਪੱਥ ਲਾਸ਼ ਹੁਸਿ਼ਆਰਪੁਰ ਦੇ ਭੰਗੀ ਚੋਅ ਦੇ ਨੜਿਆਂ ’ਚੋਂ ਬਰਾਮਦ ਹੋਈ। ਇਸ ਮਸਲੇ ਨੂੰ ਲੈ ਕੇ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਲਾਸ਼ ਮਿਲਣ ਦੇ 24 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਆਰਿਅਨ ਦੇ ਕਾਤਲਾਂ ਨੂੰ ਕਾਬੂ ਕਰ ਲਿਆ। ਪੁਲਿਸ (Police) ਨੇ ਇਸ ਮਾਮਲੇ ਦੇ ਵਿੱਚ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਿਹੜੇ ਮੁਲਜ਼ਮ ਕਾਬੂ ਕੀਤੇ ਹਨ ਇਹ ਮ੍ਰਿਤਕ ਆਰਿਅਨ ਦੇ ਨਾਲ ਸਕੂਲ ਦੇ ਵਿਚ ਪੜ੍ਹਦੇ ਆ ਰਹੇ ਸਨ ਤੇ ਇੰਨ੍ਹਾਂ ਦੀ ਕਿਸੇ ਮਸਲੇ ਨੂੰ ਲੈ ਕੇ ਰੰਜਿਸ਼ ਚੱਲਦੀ ਆ ਰਹੀ ਸੀ।