22 ਹਜ਼ਾਰ ਨਸ਼ੀਲੀਆਂ ਗੋਲੀਆਂ ਨਾਲ ਟਰਾਲੇ ਸਮੇਤ ਦੋ ਕਾਬੂ - faridkot
ਫ਼ਰੀਦਕੋਟ: ਬਰਗਾੜੀ ਪੁਲਿਸ ਚੌਕੀ ਨੇ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ 22 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਟਰਾਲਾ ਸਵਾਰ ਦੋ ਆਦਮੀਆਂ ਨੂੰ ਕਾਬੂ ਕਰਕੇ ਕੇਸ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ। ਫੜ੍ਹੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਮੋਗਾ ਜ਼ਿਲ੍ਹੇ ਦੇ ਪਿੰਡ ਲੰਡੇ ਨਿਵਾਸੀ ਗੁਰਵਿੰਦਰ ਸਿੰਘ ਅਤੇ ਪਿੰਡ ਚੜਿੱਕ ਨਿਵਾਸੀ ਹਰਪ੍ਰੀਤ ਸਿੰਘ ਵੱਜੋਂ ਹੋਈ ਹੈ। ਐਸਐਚਓ ਇਕਬਾਲ ਹੁਸੈਨ ਨੇ ਦੱਸਿਆ ਕਿ ਕਥਿਤ ਦੋਸ਼ੀ ਰਾਜਸਥਾਨ ਤੋਂ ਨਸ਼ੀਲੀਆਂ ਗੋਲੀਆਂ ਦੀ ਖੇਪ ਲੈ ਕੇ ਆਏ ਸਨ, ਜਿਨ੍ਹਾਂ ਨੂੰ ਏਐਸਆਈ ਜਗਰੂਪ ਸਿੰਘ ਦੀ ਪੁਲਿਸ ਪਾਰਟੀ ਨੇ ਰੋਕ ਕੇ ਤਲਾਸ਼ੀ ਲਈ ਤਾਂ ਟਰਾਲੇ ਵਿੱਚ ਲੁਕਾ ਕੇ ਰੱਖੇ ਪਲਾਸਟਿਕ ਦੇ ਗੱਟੇ ਵਿਚੋਂ 22 ਹਜਾਰ ਨਸ਼ੀਲੀ ਗੋਲਿਆਂ ਬਰਾਮਦ ਹੋਈਆਂ।