ਅੰਮਿਤਸਰ ਦੇ ਜੰਡੀਆਲਾ ਗੁਰੂ ਤੋਂ ਇੱਕ ਹੋਰ ਕੋਰੋਨਾ ਪੌਜ਼ੀਟਿਵ ਮਰੀਜ਼ ਦੀ ਹੋਈ ਪੁਸ਼ਟੀ, ਇਲਾਕੇ ਨੂੰ ਕੀਤਾ ਗਿਆ ਸੀਲ - ਜੰਡੀਆਲਾ ਗੁਰੂ 'ਚ ਕੋਰੋਨਾ ਵਾਇਰਸ
ਅੰਮ੍ਰਿਤਸਰ: ਜੰਡੀਆਲਾ ਗੁਰੂ ਕਸਬੇ ਤੋਂ ਇੱਕ ਹੋਰ ਕੋਰੋਨਾ ਪੌਜ਼ੀਟਿਵ ਮਰੀਜ਼ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਡੀਐਮ ਵਿਕਾਸ ਹੀਰਾ ਨੇ ਦੱਸਿਆ ਕਿ ਮਰੀਜ਼ ਦੀ ਪਛਾਣ 23 ਸਾਲਾ ਸਾਹਿਲ ਵਜੋਂ ਹੋਈ ਹੈ। ਸਾਹਿਲ ਬੀਤੇ ਦਿਨੀਂ 19 ਮਾਰਚ ਨੂੰ ਯੂਕੇ ਤੋਂ ਭਾਰਤ ਆਇਆ ਸੀ। ਇਸ ਤੋਂ ਬਾਅਦ, ਉਸ ਦੀ ਜਾਂਚ ਕੀਤੀ ਗਈ, ਪਰ ਸਾਹਿਲ ਪਿਛਲੇ ਦੋ-ਤਿੰਨ ਦਿਨਾਂ ਤੋਂ ਬਿਮਾਰ ਸੀ। ਬੀਤੀ ਰਾਤ ਹੀ ਸਾਹਿਲ ਦੀ ਰਿਪੋਰਟ ਪੌਜ਼ੀਟਿਵ ਆਈ। ਜਿਸ ਕਾਰਨ ਉਸ ਨੂੰ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਪਰਿਵਾਰ ਦੇ ਬੱਚਿਆਂ ਸਣੇ 13 ਹੋਰਨਾਂ ਲੋਕਾਂ ਨੂੰ ਵੀ ਵੱਖ-ਰੱਖਿਆ ਜਾਵੇਗਾ, ਜਿੱਥੇ ਉਨ੍ਹਾਂ ਦੇ ਵੀ ਟੈਸਟ ਕੀਤੇ ਜਾਣਗੇ। ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।