VIDEO: ਰਾਹੁਲ ਦੀ ਰੈਲੀ 'ਚ ਸਿੱਖ ਦੰਗਾ ਪੀੜਤਾਂ ਦਾ ਝਲਕਿਆ ਦੁੱਖ - 1984 ਸਿੱਖ ਕਤਲੇਆਮ
1984 ਸਿੱਖ ਕਤਲੇਆਮ ਨੂੰ ਭਾਵੇਂ 34 ਸਾਲ ਬੀਤ ਗਏ ਹਨ, ਪਰ 84 ਸਿੱਖ ਦੰਗਾ ਪੀੜਤਾਂ ਦੇ ਦਿਲਾਂ 'ਚ ਉਹ ਦਰਦ, ਉਹ ਭਿਆਨਕ ਮੰਜ਼ਰ ਤੇ ਜ਼ਖ਼ਮ ਹਾਲੇ ਵੀ ਹਰੇ ਹਨ, ਅੱਜ ਵੀ ਉਨ੍ਹਾਂ ਦੀਆਂ ਅੱਖਾਂ ਵਿੱਚ ਉਹ ਦਰਦ ਝਲਕਦਾ ਨਜ਼ਰ ਆਉਂਦਾ ਹੈ। ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਚੰਡੀਗੜ੍ਹ ਵਿੱਚ ਰੈਲੀ ਕਰਨ ਪੁੱਜੇ, ਲੋਕਾਂ ਦੀ ਭਾਰੀ ਭੀੜ ਜੁਟੀ, ਕਾਂਗਰਸ ਦੇ ਸਮਰਥਨ ਚ ਨਾਅਰੇ ਲਗ ਰਹੇ ਸਨ, ਉੱਥੇ ਹੀ ਇੱਕ ਬਜ਼ੁਰਗ ਅਜਿਹੀ ਵੀ ਸੀ ਜਿਸਦੀਆਂ ਅੱਖਾਂ 1984 ਦਾ ਦਰਦ ਸਾਫ਼ ਬਿਆਨ ਕਰ ਰਹੀਆਂ ਸਨ। ਇੱਕ ਪਾਸੇ ਜਿੱਥੇ ਲੋਕ ਰਾਹੁਲ ਗਾਂਧੀ ਦਾ ਸਮਰਥਨ ਕਰ ਰਹੇ ਸਨ, ਉੱਥੇ ਹੀ ਇਸ ਬਜ਼ੁਰਗ ਦੀਆਂ ਚੀਸਾਂ ਜ਼ੋਰ ਜ਼ੋਰ ਨਾਲ ਰਾਹੁਲ ਗਾਂਧੀ ਦਾ ਵਿਰੋਧ ਕਰ ਰਹੀਆਂ ਸਨ।
Last Updated : May 11, 2019, 12:53 AM IST