ਜਲੰਧਰ: ਸੜਕ ਹਾਦਸੇ 'ਚ 19 ਸਾਲਾਂ ਨੌਜਵਾਨ ਦੀ ਮੌਤ - road accident in jalandhar
ਜਲੰਧਰ: ਡੀ.ਏ.ਵੀ. ਫਲਾਈਓਵਰ 'ਤੇ ਅਣਪਛਾਤੇ ਵਾਹਨ ਨੇ ਮੋਟਰ ਸਾਇਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 19 ਸਾਲਾਂ ਮੁੰਡਾ ਸੜਕ 'ਤੇ ਡਿੱਗ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖਲ ਕਰਵਾ ਦਿੱਤਾ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਰਾਹਗੀਰਾਂ ਮੁਤਾਬਕ ਨੌਜਵਾਨ ਫਲਾਈਓਵਰ 'ਤੇ ਰੇਸ ਲਗਾ ਰਹੇ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ।