ਨਵਾਂ ਸ਼ਹਿਰ 'ਚ 18 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ - ਕੋਰੋਨਾ ਪੌਜ਼ੀਟਿਵ
ਨਵਾਂ ਸ਼ਹਿਰ: ਜ਼ਿਲ੍ਹੇ ਦੇ ਦੇਰ ਰਾਤ ਆਏ ਕੋਵਿਡ ਸੈਂਪਲਾਂ ਦੇ ਨਤੀਜਿਆਂ ਚੋਂ 18 ਹੋਰ ਕੇਸ ਪੌਜ਼ੀਟਿਵ ਪਾਏ ਗਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਨੇ ਦੱਸਿਆ ਕਿ ਇਨ੍ਹਾਂ 'ਚ 10 ਕੇਸ ਨਾਂਦੇੜ ਤੋਂ ਆਏ ਇਕਾਂਤਵਾਸ ਕੀਤੇ ਵਿਅਕਤੀਆਂ ਨਾਲ ਸਬੰਧਤ ਹਨ ਜਦਕਿ ਬਾਕੀ ਦੇ 8 ਕੇਸ ਜ਼ਿਲ੍ਹੇ ਦੇ ਪਿੰਡ ਗਰਚਾ, ਭੌਰਾ, ਕਮਾਮ, ਗੁਣਾਚੌਰ, ਸ਼ਕਤੀ ਨਗਰ ਬੰਗਾ, ਮਾਹੀਪੁਰ, ਮੰਗੂਪੁਰ ਦੇ ਨਾਲ ਸਬੰਧਤ ਹਨ। ਇਨ੍ਹਾਂ 8 ਵਿਅਕਤੀਆਂ ਦੀ ਟਰੈਵਲ ਹਿਸਟਰੀ ਹੋਣ ਕਾਰਨ ਇਨ੍ਹਾਂ ਦੇ ਸੈਂਪਲ ਇਹਤਿਆਤ ਦੇ ਤੌਰ ਤੇ ਲਾਏ ਗਏ ਸਨ। ਇਨ੍ਹਾਂ ਨਵੇਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਚ ਐਕਟਿਵ ਕੇਸਾਂ ਦੀ ਗਿਣਤੀ 103 ਹੋ ਗਈ ਹੈ