ਨਸ਼ੇ ਦੀ ਓਵਰਡੋਜ਼ ਨੇ ਨੌਜਵਾਨ ਦੀ ਲਈ ਜਾਨ - ਮਿਰਤਕ ਲੜਕੇ ਦੇ ਪਿਤਾ ਕਮਲੇਸ਼ ਕੁਮਾਰ
ਮਲੋਟ: ਅੱਜ ਦੇ ਸਮੇਂ ਵਿੱਚ ਬੁਰੀ ਸੰਗਤ ਵਿੱਚ ਫਸ ਕੇ ਨੌਜਵਾਨ ਪੀੜੀ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੀ ਹੈ। ਇਸ ਦੇ ਚੱਲਦੇ ਮਲੋਟ ਦੇ ਵਾਰਡ ਨੰਬਰ 8 ਦੇ ਇੱਕ ਮਜਦੂਰ ਪਰਿਵਾਰ ਦੇ 17 ਸਾਲ ਦੇ ਅਬਸੇਕ ਕੁਮਾਰ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮਿਰਤਕ ਲੜਕੇ ਦੇ ਪਿਤਾ ਕਮਲੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ 17 ਸਾਲ ਦਾ ਲੜਕਾ ਇਕ ਟਾਈਲ ਫੈਕਟਰੀ ਵਿਚ ਕੰਮ ਕਰਦਾ ਸੀ, ਉਸ ਨੂੰ ਦੇਰ ਰਾਤ ਕੁੱਝ ਲੜਕੇ ਬੇਹੋਸ਼ੀ ਦੀ ਹਾਲਤ ਵਿੱਚ ਘਰ ਛੱਡ ਕੇ ਗਏ। ਜਿਸ ਦੇ ਬਾਹ ਵਿੱਚ ਟੀਕਾ ਲੱਗਣ ਦਾ ਨਿਸ਼ਾਨ ਸੀ। ਜਦੋ ਸਵੇਰ ਵੇਲੇ ਤੱਕ ਉਸ ਨੂੰ ਕੋਈ ਹੋਸ਼ ਨਹੀਂ ਆਈ ਅਤੇ ਉਸ ਦੀ ਮੌਤ ਹੋ ਗਈ।