ਪੰਜਾਬ

punjab

ETV Bharat / videos

ਛੱਤ ਡਿੱਗਣ ਕਾਰਨ 17 ਸਾਲਾ ਬੱਚੇ ਦੀ ਹੋਈ ਮੌਤ - ਅੰਮ੍ਰਿਤਸਰ

By

Published : Jan 8, 2022, 9:59 PM IST

ਅੰਮ੍ਰਿਤਸਰ: ਅੰਮ੍ਰਿਤਸਰ ਦੇ ਵੱਲਾ ਵਿੱਚ ਕੱਚੇ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਇਲਾਕਾ ਨਿਵਾਸੀਆਂ ਵੱਲੋਂ ਜੋਰ ਦੀ ਆਵਾਜ ਸੁਣਨ ਨਾਲ ਬੱਚੇ ਦੀ ਮਾਂ ਨੂੰ ਮਕਾਨ ਵਿਚੋਂ ਬਾਹਰ ਕੱਢ ਲਿਆ ਗਿਆ। ਪਰ ਉਸਦਾ ਲੜਕਾ ਅੰਦਰ ਫਸ ਕੇ ਰਿਹ ਗਿਆ। ਜਦੋਂ ਤੱਕ ਇਲਾਕੇ ਦੇ ਲੋਕਾਂ ਵੱਲੋਂ ਉਸਨੂੰ ਬਾਹਰ ਕੱਢਿਆ ਗਿਆ ਉਸਦੀ ਮੌਤ ਹੋ ਚੁੱਕੀ ਸੀ। ਪੰਜਾਬ ਵਿੱਚ ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿੱਥੇ ਲੋਕ ਇਸ ਮੌਸਮ ਦਾ ਆਨੰਦ ਮਾਣ ਰਹੇ ਹਨ, ਉੱਥੇ ਹੀ ਇਸ ਮੀਂਹ ਨੇ ਕਈਆਂ ਦੇ ਘਰ ਵੀ ਤਬਾਹ ਕਰ ਦਿੱਤੇ ਹਨ। ਉੱਥੇ ਹੀ ਅੰਮ੍ਰਿਤਸਰ ਦੇ ਵੱਲਾ ਇਲਾਕੇ 'ਚ ਇਕ ਮਕਾਨ ਦੀ ਛੱਤ ਡਿੱਗਣ ਨਾਲ ਬੱਚੇ ਦੀ ਮੌਤ ਹੋ ਗਈ ਹੈ। ਲੜਕੇ ਦੀ ਮਾਂ ਅਨੁਸਾਰ ਉਹ ਅਤੇ ਉਸਦਾ ਲੜਕਾ ਦੋਵੇਂ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ, ਰਾਤ ​​ਤੋਂ ਲਗਾਤਾਰ ਮੀਂਹ ਪੈ ਰਿਹਾ ਸੀ, ਜਿਸ ਕਾਰਨ ਪਾਣੀ ਟਪਕਣਾ ਸ਼ੁਰੂ ਹੋ ਗਿਆ ਅਤੇ ਪਤਾ ਨਹੀਂ ਸੀ ਲੱਗਾ ਕਿ ਅਚਾਨਕ ਛੱਤ ਡਿੱਗ ਗਈ। ਜਿਸ ਦੇ ਕਾਰਨ ਉਹ 'ਤੇ ਉਸਦਾ ਲੜਕਾ ਦੋਵੇਂ ਅੰਦਰ ਫਸ ਗਏ ਤੇ ਸਾਡੀਆ ਆਵਾਜ਼ ਸੁਣ ਕੇ ਇਲਾਕੇ ਦੇ ਲੋਕ ਉਨ੍ਹਾਂ ਦੀ ਮਦਦ ਲਈ ਪੁੱਜੇ। ਇਲਾਕੇ ਦੇ ਲੋਕਾਂ ਨੇ ਪਿਹਲਾਂ ਮੈਨੂੰ ਬਾਹਰ ਕੱਢਿਆ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਮੇਰਾ ਲੜਕਾ ਵੀ ਅੰਦਰ ਫਸਿਆ ਹੋਇਆ ਹੈ ਪਰ ਮੇਰੇ ਲੜਕੇ ਦੇ ਉੱਤੇ ਮਕਾਨ ਦੀ ਛੱਤ ਡਿੱਗ ਪਈ।

ABOUT THE AUTHOR

...view details