ਰੂਪਨਗਰ ਜ਼ਿਲ੍ਹੇ ਦੇ 17 ਕੋਰੋਨਾ ਮਰੀਜ਼ ਹੋਏ ਠੀਕ - 17 corona patients of Rupnagar district recovered
ਰੂਪਨਗਰ: ਕੋਰੋਨਾ ਵਾਇਰਸ ਨੇ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਲਈਆਂ ਹਨ ਉੱਥੇ ਹੀ ਹੁਣ ਰੂਪਨਗਰ ਜ਼ਿਲ੍ਹੇ ਤੋਂ ਮਹਾਂਮਾਰੀ ਨਾਲ ਜੁੜੀ ਇੱਕ ਰਾਹਤ ਵਾਲੀ ਖਬਰ ਹੈ। ਰੂਪਨਗਰ ਵਿੱਚ 17 ਵਿਅਕਤੀ ਇਸ ਬਿਮਾਰੀ ਤੋਂ ਠੀਕ ਹੋ ਗਏ ਹਨ। ਇਸ ਦੀ ਜਾਣਕਾਰੀ ਰੂਪਨਗਰ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਮੀਡੀਆ ਨਾਲ ਪ੍ਰੈੱਸ ਨੋਟ ਰਾਹੀਂ ਸਾਂਝੀ ਕੀਤੀ ਗਈ ਹੈ। ਠੀਕ ਹੋਏ ਇਨ੍ਹਾਂ ਸਾਰੇ ਮਰੀਜ਼ਾਂ ਦਾ ਇਲਾਜ ਰਾਜਪੁਰਾ ਦੇ ਗਿਆਨ ਸਾਗਰ ਮੈਡੀਕਲ ਹਸਪਤਾਲ ਦੇ ਵਿੱਚ ਹੋਇਆ ਹੈ। ਫਿਲਹਾਲ ਠੀਕ ਹੋਏ ਇਨ੍ਹਾਂ ਸਾਰੇ ਮਰੀਜ਼ਾਂ ਨੂੰ 7 ਦਿਨਾਂ ਲਈ ਘਰਾਂ ਦੇ ਵਿੱਚ ਹੀ ਰੱਖਿਆ ਜਾਵੇਗਾ।