ਰੂਪਨਗਰ 'ਚ 16 ਸਾਲਾ ਨੌਜਵਾਨ ਨੇ ਕੋਰੋਨਾ ਵਾਇਰਸ ਨੂੰ ਦਿੱਤੀ ਮਾਤ - ਕੋਰੋਨਾ ਵਾਇਰਸ
ਰੂਪਨਗਰ: ਸਬ-ਡਵੀਜ਼ਨ ਮੋਰਿੰਡਾ ਦੇ ਪਿੰਡ ਚਤਾਮਲੀ ਨਿਵਾਸੀ 16 ਸਾਲਾ ਨੌਜਵਾਨ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਉਸ ਨੂੰ ਆਪਣੇ ਪਿੰਡ ਚਤਾਮਲੀ ਘਰ ਵਿੱਚ ਭੇਜ ਦਿੱਤਾ ਗਿਆ ਹੈ। ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਨੌਜਵਾਨ ਨੇ ਬੜੀ ਹਿੰਮਤ ਨਾਲ ਕੋਰੋਨਾ ਦੀ ਬਿਮਾਰੀ ਦਾ ਸਾਹਮਣਾ ਕੀਤਾ ਤੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ਵਿੱਚ ਇਸ ਬਿਮਾਰੀ ਨੂੰ ਮਾਤ ਦਿੰਦੇ ਹੋਏ ਪੂਰੀ ਤਰ੍ਹਾ ਨਾਲ ਸਿਹਤਮੰਦ ਹੋ ਕੇ ਘਰ ਪਹੁੰਚ ਗਿਆ। ਡੀ.ਸੀ ਸੋਨਾਲੀ ਗਿਰੀ ਨੇ ਕਿਹਾ ਕਿ ਪਿੰਡ ਵਾਲਿਆਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਡੀਸੀ ਸੋਨਾਲੀ ਗਿਰੀ ਨੇ ਕੇਵਲ ਇਹਤਿਆਤ ਸੋਸ਼ਲ ਡਿਸਟੈਂਸ, ਮਾਸਕ ਤੇ ਨਿਯਮਾਂ ਦਾ ਪਾਲਣ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।