ਹੁਸ਼ਿਆਰਪੁਰ 'ਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 157 ਸ਼ਰਧਾਲੂ
ਹੁਸ਼ਿਆਰਪੁਰ: ਵੀਰਵਾਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ 157 ਸ਼ਰਧਾਲੂ ਪਰਤੇ ਸਨ। ਉਨ੍ਹਾਂ ਨੂੰ ਹੁਸ਼ਿਆਰਪੁਰ ਦੇ ਵੱਖ-ਵੱਖ ਥਾਂਵਾਂ 'ਤੇ ਕੁਆਰੰਟੀਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦਿੱਤੀ। ਸਿਵਲ ਸਰਜਨ ਜਸਬੀਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੁੱਲ 800 ਸੈਂਪਲ ਲਏ ਗਏ ਹਨ, ਜਿਨ੍ਹਾਂ ਚੋਂ 11 ਦੀ ਰਿਪੋਰਟ ਪੌਜ਼ੀਟਿਵ ਆਈ ਹੈ ਤੇ 351 ਦਾ ਰਿਜ਼ਲਟ ਨੈਗੇਟਿਵ ਹੈ ਤੇ ਬਾਕੀਆਂ ਦਾ ਰਿਜ਼ਲਟ ਅਜੇ ਆਉਣਾ ਬਾਕੀ ਹੈ।