ਕੁਰਾਲੀ 'ਚ ਮੈਡੀਕਲ ਸਟੋਰ 'ਤੋਂ 150 ਗੋਲੀਆਂ ਟਰਾਮਾਡੋਲ ਬਰਾਮਦ - ਮੋਹਾਲੀ ਪੁਲਿਸ
ਮੋਹਾਲੀ: ਸਥਾਨਕ ਪੁਲਿਸ ਨੇ ਕੁਰਾਲੀ ਰੋਪੜ ਰੋਡ 'ਤੇ ਸਥਿਤ ਨਿੱਜੀ ਮੈਡੀਕਲ ਸਟੋਰ ਤੋਂ 150 ਗੋਲੀਆਂ ਟਰਾਮਾਡੋਲ ਬਰਾਮਦ ਹੋਈਆਂ ਹਨ। ਪੁਲਿਸ ਨੇ ਦੁਕਾਨ ਮਾਲਕ ਨੂੰ ਗ੍ਰਿਫ਼ਤਾਰ ਕਰ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਬ ਇੰਸਪੈਕਟਰ ਸਿਮਰਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਉੱਤੇ ਮੁਕੱਦਮਾ ਨੰਬਰ 33 22/61/85 ਦਰਜ ਕੀਤਾ ਗਿਆ ਹੈ। ਮਾਨਯੋਗ ਅਦਾਲਤ ਨੇ ਇਸ ਨੂੰ ਲੁਧਿਆਣਾ ਜੇਲ੍ਹ ਭੇਜ ਦਿੱਤਾ ਹੈ। ਮੈਡੀਕਲ ਸਟੋਰ ਚਲਾਉਣ ਵਾਲੇ ਨੇ ਕਿਹਾ ਕਿ ਉਸ ਦੇ ਮੈਡੀਕਲ ਸਟੋਰ ਤੋਂ 150 ਗੋਲੀਆਂ ਫੜੀਆਂ ਗਈਆਂ ਹਨ। ਉਹ ਖੁੱਲ੍ਹੀਆਂ ਗੋਲੀਆਂ ਹਨ। ਉਸ ਨੂੰ ਨਸ਼ਾ ਨਹੀਂ ਕਿਹਾ ਜਾ ਸਕਦਾ। ਉਹ ਇਨ੍ਹਾਂ ਗੋਲੀਆਂ ਨੂੰ ਡਾਕਟਰ ਦੀ ਪਰਚੀ ਨਾਲ ਹੀ ਲੋਕਾਂ ਨੂੰ ਦਿੰਦਾ ਸੀ। ਦੋਸ਼ੀ ਨੇ ਆਪਣੀ ਵਕਾਲਤ ਖ਼ੁਦ ਕਰਦਿਆਂ ਕਿਹਾ ਕਿ ਉਸ ਕੋਲੋਂ ਜਿਹੜੀਆਂ ਗੋਲੀਆਂ ਫੜੀਆਂ ਗਈਆਂ ਹਨ ਉਹ ਟਰਾਮਾਡੋਲ ਦੀਆਂ ਨਹੀਂ ਹਨ।