ਪਿੰਡ ਰੋਡੇ ਵਾਸੀਆਂ ਨੇ ਐਨਆਈਜ਼ ਦੀ ਮਦਦ ਨਾਲ ਕਿਸਾਨਾਂ ਲਈ ਬਣਾਈਆਂ 15 ਕੁਇੰਟਲ ਪਿੰਨੀਆਂ - pinnies made for delhi agitation farmers
ਮੋਗਾ: ਪਿੰਡ ਰੋਡੇ ਵਿੱਚ ਸਥਿਤ ਸੰਤ ਖ਼ਾਲਸਾ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਲਈ ਇੱਕ ਅਨੋਖਾ ਉਪਰਾਲਾ ਕੀਤਾ ਗਿਆ ਹੈ। ਕਮੇਟੀ ਵੱਲੋਂ ਪਿੰਡ ਵਾਸੀਆਂ ਸਮੇਤ ਐਨਆਰਆਈ ਲੋਕਾਂ ਦੀ ਮਦਦ ਨਾਲ ਸੰਘਰਸ਼ਸ਼ੀਲ ਕਿਸਾਨਾਂ ਲਈ 15 ਕੁਇੰਟਲ ਦੇਸੀ ਘਿਓ ਦੀਆਂ ਪਿੰਨੀਆਂ ਦਿੱਲੀ ਭੇਜੀਆਂ ਜਾ ਰਹੀਆਂ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਖ਼ਾਲਸਾ ਦੇ ਮੈਂਬਰ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਗੇੜ ਵਿੱਚ ਪੰਦਰਾਂ ਕੁਇੰਟਲ ਪਿੰਨੀਆਂ ਬਣਾ ਕੇ ਦਿੱਲੀ ਭੇਜੀਆਂ ਜਾ ਰਹੀਆਂ ਹਨ, ਉਪਰੰਤ ਹੋਰ ਪਿੰਨੀਆਂ ਬਣਾ ਕੇ ਦਿੱਲੀ ਭੇਜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਆਟਾ, ਦਾਲ, ਆਚਾਰ ਅਤੇ ਹੋਰ ਰਾਸ਼ਨ ਵੀ ਦਿੱਲੀ ਭੇਜਿਆ ਜਾ ਰਿਹਾ ਹੈ।