15 ਮਿੰਟ ਹੋਈ ਜ਼ੋਰਦਾਰ ਬਾਰਿਸ਼ ਨੇ ਮੌਸਮ ਕੀਤਾ ਸੁਹਾਵਣਾ - ਬਿਜਲੀ
ਜਲੰਧਰ: ਜਲੰਧਰ ਦੇ ਵਿੱਚ ਅਚਾਨਕ ਮੌਸਮ ਨੇ ਅਚਾਨਕ ਹੀ ਅਪਣਾ ਮਿਜ਼ਾਜ ਬਦਲਿਆ ਤੇਜ਼ ਧੁੱਪ ਤੋਂ ਬਾਅਦ ਸੰਘਣੇ ਬੱਦਲਾਂ ਨੇ ਠੰਡੀ ਛਾਂ ਕਰ ਦਿੱਤੀ ਅਤੇ ਇੱਕਦਮ ਜ਼ੋਰਦਾਰ ਬਾਰਿਸ਼ ਪੈਣ ਦੇ ਨਾਲ ਮੌਸਮ ਸੁਹਾਵਣਾ ਹੋ ਗਿਆ। ਜਿੱਥੇ ਇਸ ਨਾਲ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਬਿਜਲੀ ਦੇ ਨਾਲ ਵਰਤੇ ਜਾਣ ਵਾਲੇ ਉਪਕਰਣਾਂ ਦੀ ਵੀ ਵਰਤੋਂ ਘੱਟ ਹੋਵੇਗੀ। ਪਿਛਲੇ ਦਿਨ੍ਹਾਂ ਤੋਂ ਜਲੰਧਰ ਵਿੱਚ ਪੈ ਰਹੀ ਅੰਤਾਂ ਦੀ ਗਰਮੀ ਕਾਰਨ ਜਲੰਧਰ ਵਾਸੀ ਬਹੁਤ ਹੀ ਪਰੇਸ਼ਾਨ ਸਨ ਅਚਾਨਕ ਹੋਈ ਇਸ ਬਾਰਿਸ਼ ਨੇ ਜਲੰਧਰ ਵਾਸੀਆਂ ਦੇ ਚਿਹਰੇ 'ਤੇ ਰੌਣਕ ਲਿਆ ਦਿੱਤੀ ਇਸ ਬਾਰਿਸ਼ ਨਾਲ ਤਾਪਮਾਨ ਵਿੱਚ ਵੀ ਕਾਫ਼ੀ ਗਿਰਾਵਟ ਆਈ ਹੈ।