ਰੂਪਨਗਰ 'ਚ ਕੋਰੋਨਾ ਪੌਜ਼ਟਿਵ ਦੇ ਕੁੱਲ ਮਾਮਲੇ ਹੋਏ 14: ਡੀਸੀ - Dc
ਰੂਪਨਗਰ : ਪੰਜਾਬ 'ਚ ਕੋਰੋਨਾ ਵਾਇਰਸ ਕਹਿਰ ਜਾਰੀ ਹੈ। ਰੂਪਨਗਰ 'ਚ ਕੋਰੋਨਾ ਵਾਇਰਸ ਸਬੰਧੀ ਮੌਜੂਦਾ ਸਥਿਤੀ ਬਾਰੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਐਕਟਿਵ ਕੋਰੋਨਾ ਪੌਜ਼ਟਿਵ ਮਰੀਜਾਂ ਦੀ ਗਿਣਤੀ 14 ਹੋ ਗਈ ਹੈ। ਇੱਕ ਨਵੇਂ ਕੇਸ ਵਾਲਾ ਵਿਅਕਤੀ ਰੂਪਨਗਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 594 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 481 ਦੀ ਰਿਪੋਰਟ ਨੈਗਟਿਵ, 100 ਦੀ ਰਿਪੋਰਟ ਪੈਂਡਿੰਗ (4 ਸ਼ਰਧਾਲੂ), 14 ਕੇਸ ਐਕਟਿਵ ਕਰੋਨਾ ਪਾਜ਼ਟਿਵ (1 ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ, 1 ਐਸ.ਬੀ.ਐਸ. ਨਗਰ ਵਿਖੇ ਅਤੇ 1 ਜੀ.ਐਨ.ਡੀ.ਐਚ. ਅੰਮ੍ਰਿਤਸਰ ਵਿਖੇ ਦਾਖਲ) ਅਤੇ 2 ਰਿਕਵਰ ਹੋ ਚੁੱਕੇ ਹਨ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 17 ਕੇਸ ਹੋ ਚੁੱਕੇ ਹਨ, ਜ਼ਿਨ੍ਹਾਂ ਵਿੱਚੋਂ 14 ਕੇਸ ਐਕਟਿਵ ਕਰੋਨਾ ਪਾਜ਼ਟਿਵ ਹਨ, 2 ਰਿਕਵਰ ਚੁੱਕੇ ਹਨ ਅਤੇ 1 ਵਿਅਕਤੀ ਦੀ ਮੌਤ ਹੋ ਚੁੱਕੀ ਹੈ।