ਸ੍ਰੀ ਮੁਕਤਸਰ ਸਾਹਿਬ 'ਚ ਲਗਾਏ 135 ਕੋਰੋਨਾ ਵੈਕਸੀਨੇਸ਼ਨ ਕੈਂਪ - 135 Corona Vaccine Camp
ਸ੍ਰੀ ਮੁਕਤਸਰ ਸਾਹਿਬ: ਇੱਥੇ 135 ਕੋਰੋਨਾ ਵੈਕਸੀਨ ਕੈਂਪ ਲੱਗੇ ਹੋਏ ਹਨ। ਇਨ੍ਹਾਂ ਵੈਕਸੀਨ ਕੈਂਪਾਂ ਵਿੱਚ 21 ਹਜ਼ਾਰ ਦੇ ਕਰੀਬ ਲੋਕਾਂ ਨੂੰ ਵੈਕਸੀਨ ਲੱਗੀ ਹੈ। ਉੱਥੇ ਹੀ ਡੇਰਾ ਪ੍ਰੇਮੀਆਂ ਵੱਲੋਂ ਵੀ ਅਬੋਹਰ ਰੋਡ ਉੱਤੇ ਡੇਰੇ ਵਿੱਚ ਵੈਕਸੀਨ ਕੈਂਪ ਲਗਾਇਆ ਗਿਆ। ਸੰਜੀਵ ਗਰਗ ਨੇ ਕਿਹਾ ਕਿ ਗੁਰੂ ਜੀ ਵੱਲੋਂ ਜੋ 135 ਮਾਨਵਤਾ ਭਲਾਈ ਦੇ ਕੰਮ ਚਲਾਏ ਜਾ ਰਹੇ ਹਨ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਵੈਕਸੀਨ ਕੈਂਪ ਲਗਾਇਆ ਹੈ। ਇਨ੍ਹਾਂ ਡੇਰਿਆਂ ਵਿੱਚ 270 ਦੇ ਕਰੀਬ ਟੀਕੇ ਲੱਗੇ ਹਨ ਉਨ੍ਹਾਂ ਕਿਹਾ ਕਿ ਟੀਕੇ ਘੱਟ ਹਨ ਪਰ ਲਗਾਉਣ ਵਾਲੇ ਲੋਕ ਜ਼ਿਆਦਾ ਹਨ।