ਫ਼ਿਰੋਜ਼ਪੁਰ 'ਚ 13 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ - ਫ਼ਿਰੋਜ਼ਪੁਰ 'ਚ 13 ਨਵੇਂ ਕੋਰੋਨਾ ਮਾਮਲੇ
ਫ਼ਿਰੋਜ਼ਪੁਰ : ਪੂਰੇ ਪੰਜਾਬ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਜੇ ਗੱਲ ਕਰੀਏ ਤਾਂ ਫਿਰੋਜ਼ਪੁਰ ਵਿੱਚ ਕੋਰੋਨਾ ਮਰੀਜਾਂ ਵਿੱਚ ਵਾਧਾ ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਆਏ ਲੋਕਾਂ ਦੇ ਆਉਣ ਨਾਲ ਹੋਇਆ ਹੈ। ਬੀਤੇ ਕੱਲ੍ਹ ਹੀ ਇੱਕ ਕੋਰੋਨਾ ਮਰੀਜ਼ ਦੀ ਮੌਤ ਗਈ ਹੈ, ਜੋ ਕਿ ਫ਼ਰੀਦਕੋਟ ਮੈਡੀਕਲ ਕਾਲਜ਼ ਵਿਖੇ ਜੇਰੇ ਇਲਾਜ ਸੀ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਰੋਜ਼ਪੁਰ ਵਿੱਚ 13 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 41 ਹੋ ਗਈ ਹੈ।