ਜਲੰਧਰ ਵਿੱਚ ਕੋਰੋਨਾ ਵਾਇਰਸ ਦੇ 13 ਨਵੇਂ ਮਾਮਲੇ ਆਏ ਸਾਹਮਣੇ, ਜ਼ਿਲ੍ਹੇ 'ਚ ਕੁੱਲ ਗਿਣਤੀ ਹੋਈ 187 - jalandhar latest corona virus cases today
ਜਲੰਧਰ: ਸਿਹਤ ਵਿਭਾਗ ਵੱਲੋਂ ਆਈਆਂ ਟੈਸਟ ਰਿਪੋਰਟਾਂ ਦੇ ਮੁਤਾਬਕ ਸ਼ੁੱਕਰਵਾਰ ਨੂੰ ਜਲੰਧਰ ਵਿੱਚ 13 ਲੋਕਾਂ ਦੀ ਰਿਪੋਰਟ ਕੋਰਾਨਾ ਪੌਜ਼ੀਟਿਵ ਆਈ ਹੈ ਜਦਕਿ ਜਲੰਧਰ ਦੇ ਇੱਕ ਬਜ਼ੁਰਗ ਵਿਅਕਤੀ ਦੀ ਲੁਧਿਆਣਾ ਵਿੱਚ ਕੋਰੋਨਾ ਕਰਕੇ ਮੌਤ ਵੀ ਹੋ ਗਈ ਹੈ। ਇਸ ਦੇ ਨਾਲ ਹੀ ਜਲੰਧਰ ਵਿੱਚ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 187 ਅਤੇ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਜਲੰਧਰ ਵਿੱਚ ਸਿਹਤ ਵਿਭਾਗ ਦੇ ਨੋਡਲ ਅਫਸਰ ਨੇ ਦੱਸਿਆ ਕਿ ਤਾਜ਼ਾ ਆਏ ਮਾਮਲਿਆਂ ਵਿੱਚੋਂ 12 ਮਾਮਲੇ ਕਾਜ਼ੀ ਮੁਹੱਲੇ ਦੇ ਹਨ, ਜਿੱਥੇ ਕੋਰੋਨਾ ਕਰਕੇ ਇੱਕ ਵਿਅਕਤੀ ਦੀ ਪਹਿਲੇ ਹੀ ਮੌਤ ਹੋ ਚੁੱਕੀ ਹੈ।