ਗੁਰੂ ਗੋਬਿੰਦ ਸਿੰਘ ਰਿਫਾਇਨਰੀ 'ਚ ਕੰਮ ਲਈ ਆਏ 13 ਮਜ਼ਦੂਰ ਕੋਰੋਨਾ ਪੌਜ਼ੀਟਿਵ - ਕੋਰੋਨਾ ਵਾਇਰਸ
ਬਠਿੰਡਾ: ਸਬ-ਡਵੀਜ਼ਨ ਤਲਵੰਡੀ ਸਾਬੋ ਅਧੀਨ ਆਉਂਦੇ ਤੇਲ ਸੋਧਕ ਕਾਰਖਾਨੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਕੰਮ ਦੀ ਭਾਲ 'ਚ ਆਏ 13 ਮਜ਼ਦੂਰਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਤਲਵੰਡੀ ਸਾਬੋ ਦੇ ਕਾਰਜਕਾਰੀ ਐਸਐਮਓ ਵਜੋਂ ਕੰਮ ਕਰ ਰਹੇ ਡਾਕਟਰ ਜਗਰੂਪ ਸਿੰਘ ਅਨੁਸਾਰ ਉਕਤ 13 ਮਜ਼ਦੂਰ ਅਜੇ ਰਿਫਾਇਨਰੀ ਵਿੱਚ ਦਾਖ਼ਲ ਨਹੀਂ ਹੋਏ ਸਨ। ਇਸ ਲਈ ਸਥਾਨਕ ਲੋਕਾਂ ਨੂੰ ਫਿਲਹਾਲ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੌਜ਼ੀਟਿਵ ਮਜ਼ਦੂਰਾਂ ਵਿੱਚੋ 2 ਤਰਨ ਤਾਰਨ ਜ਼ਿਲ੍ਹੇ ਦੇ ਹਨ ਜਦਕਿ ਬਾਕੀ 11 ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਹੁਣ ਸਿਹਤ ਵਿਭਾਗ ਵੱਲੋਂ ਆਈਸੋਲੇਸ਼ਨ ਸੈਂਟਰ ਬਠਿੰਡਾ ਭੇਜਿਆ ਜਾਵੇਗਾ ਅਤੇ ਸਮੁੱਚੀ ਕਲੋਨੀ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।