ਗੁਰਦਾਸਪੁਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 122 ਮਰੀਜ਼ - ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ
ਗੁਰਦਾਸਪੁਰ: ਜ਼ਿਲ੍ਹਾ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਨੇ ਗੁਰਦਾਸਪੁਰ ਵਿੱਚ ਕੋਰੋਨਾ ਵਾਇਰਸ ਦੇ ਪੀੜਤਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਦਿਆ ਦੱਸਿਆ ਕਿ ਗੁਰਦਾਸਪੁਰ ਵਿੱਚ ਕੁੁੁੱਲ 122 ਮਰੀਜ਼ ਕੋਰੋਨਾ ਵਾਇਰਸ ਹਨ। ਉਨ੍ਹਾਂ ਕਿਹਾ ਕਿ ਉਹ ਸਾਰੇ ਤੰਦਰੁਸਤ ਹਨ, ਜਿਨ੍ਹਾਂ ਵਿਚੋਂ 120 ਸ਼੍ਰੀ ਹਜੂਰ ਸਾਹਿਬ ਤੋਂ ਆਏ ਯਾਤਰੀ ਹਨ ਅਤੇ 2 ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਜਦਕਿ ਇਸ ਤੋਂ ਪਹਿਲਾਂ 135 ਦੱਸੇ ਜਾ ਰਹੇ ਸਨ, ਜਿਨ੍ਹਾਂ ਵਿਚੋਂ 12 ਮਰੀਜ਼ ਗੁੁੁਰਦਾਸਪੁਰ ਵਿੱਚ ਪਹੁੰਚੇ ਹੀ ਨਹੀਂ ਹਨ, ਇਹ ਮਰੀਜ਼ ਕਿਸੇ ਹੋਰ ਥਾਂ ਰਹਿੰਦੇ ਹਨ, ਪਰ ਪਤਾ ਗੁਰਦਾਸਪੁਰ ਦਾ ਹੋਣ ਕਾਰਨ ਅੰਕੜੇ ਗ਼ਲਤ ਹੋਏ ਸਨ।