ਬਟਾਲਾ ਵਾਸੀਆਂ ਨੂੰ ਪੰਜਾਬ ਵਜ਼ਾਰਤ ਨੇ ਦਿੱਤੀ 12 ਕਰੋੜ ਦੀ ਸੌਗਾਤ - ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ
ਬਟਾਲਾ: ਪੰਜਾਬ ਵਜ਼ਾਰਤ ਦੇ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲਾ ਵਿੱਚ 12 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਧਰ ਰੱਖਿਆ। ਇਸ ਮੌਕੇ ਉਨ੍ਹਾਂ ਅਕਾਲੀ ਦਲ ਦੇ ਧਰਨੇ 'ਤੇ ਤੰਜ ਕਸਦਿਆਂ ਕਿਹਾ ਕਿ ਪਹਿਲਾਂ ਤਾਂ ਆਰਡੀਨੈਂਸ ਦਾ ਸਾਥ ਦੇ ਕੇ ਭਾਗੀਦਾਰੀ ਕਰ ਲੈਂਦੇ ਹਨ ਅਤੇ ਬਾਅਦ ਵਿੱਚ ਧਰਨਿਆਂ ਦੀ ਗੱਲ ਕਰਦੇ ਹਨ। ਇਸ ਦੌਰਾਨ ਉਨ੍ਹਾਂ ਵਧ ਰਹੇ ਤੇਲ ਦੇ ਰੇਟਾ ਬਾਬਤ ਕਿਹਾ ਕਿ ਉਹ ਵੀ ਕੇਂਦਰ ਸਰਕਾਰ ਨੂੰ ਕਹਿ ਰਹੇ ਹਨ ਕਿ ਤੇਲ ਦੇ ਰੇਟਾਂ ਵਿੱਚ ਕਟੌਤੀ ਕੀਤੀ ਜਾਵੇ।