ਜਲੰਧਰ: ਸਿਹਤ ਵਿਭਾਗ ਨੇ ਕੋਰੋਨਾ ਦੇ 12 ਸ਼ੱਕੀਆਂ ਨੂੰ ਪਹੁੰਚਾਇਆ ਸਿਵਲ ਹਸਪਤਾਲ - COVID-19
ਜਲੰਧਰ ਵਿੱਚ ਸਿਹਤ ਵਿਭਾਗ ਨੇ ਪੁਲਿਸ ਨਾਲ ਮਿਲ ਕੇ ਪੁਰਾਣੇ ਰੇਲਵੇ ਰੋਡ ਦੇ ਨੇੜੇ 12 ਸ਼ੱਕੀ ਲੋਕਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਹੈ। ਪੁਲਿਸ ਅਨੁਸਾਰ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸੂਚਨਾ ਮਿਲੀ ਸੀ ਕਿ ਇਨ੍ਹਾਂ ਦਾ ਇੱਕ ਪਰਿਵਾਰਕ ਮੈਂਬਰ ਜੋ ਕਿ ਤਬਲੀਗੀ ਜਮਾਤ ਤੋਂ ਆਇਆ ਸੀ ਅਤੇ ਕੋਰੋਨਾ ਪਾਜ਼ੀਟੀਵ ਪਾਇਆ ਗਿਆ ਹੈ ਤੇ ਇਨ੍ਹਾਂ ਦੇ ਘਰ ਵਿੱਚ ਕੁੱਝ ਦਿਨ ਰਹਿ ਕੇ ਗਿਆ ਹੈ, ਜਿਸ ਤੋਂ ਬਾਅਦ ਹੁਣ ਇਨ੍ਹਾਂ ਲੋਕਾਂ ਨੂੰ ਇਹਤਿਆਤ ਵਰਤਦਿਆਂ ਸਿਵਲ ਹਸਪਤਾਲ ਲਿਜਾਇਆ ਗਿਆ ਹੈ।