ਹਸ਼ਿਆਰਪੁਰ: ਕੋਰੋਨਾ ਦੀ ਦਹਿਸ਼ਤ ਵਿਚਾਲੇ 12 ਨਵ-ਜੰਮੇ ਨੇ ਲਿਆਂਦੀ ਪਰਿਵਾਰਾਂ ਦੇ ਚਿਹਰਿਆਂ 'ਤੇ ਖੁਸ਼ੀ - ਹੁਸ਼ਿਆਰਪੁਰ
ਹਸ਼ਿਆਰਪੁਰ: ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ ਅਤੇ ਇਸ ਭਿਆਨਕ ਬਿਮਾਰੀ ਦੇ ਚੱਲਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸੇ ਵਿਚਕਾਰ ਜ਼ਿਲ੍ਹੇ ਦੇ ਹਲਕਾ ਗੜ੍ਹਸ਼ੰਕਰ ਵਿਖੇ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਪੋਸੀ ਵਿਖੇ 12 ਘਰਾਂ ਵਿੱਚ ਬੱਚਿਆਂ ਨੇ ਜਨਮ ਲਿਆ ਹੈ। ਪਰਿਵਾਰਕ ਮੈਂਬਰਾਂ ਵਿੱਚ ਨਵਜੰਮੇ ਬੱਚਿਆਂ ਦੇ ਤੰਦਰੂਸਤ ਹੋਣ ਕਾਰਨ ਖੁਸ਼ੀ ਦਾ ਮਾਹੌਲ ਹੈ। ਉਧਰ ਐਸਐਮਓ ਨੇ ਵੀ ਆਪਣੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਸਾਰੇ ਬੱਚੇ ਤੰਦਰੂਸਤ ਹਨ।