ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਸਈਕਲ 'ਤੇ ਦਿੱਲੀ ਰਵਾਨਾ ਹੋਇਆ 11 ਸਾਲਾ ਦਿਲਬਾਗ ਸਿੰਘ
ਅੰਮ੍ਰਿਤਸਰ: ਜਿਥੇ ਇੱਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਰੱਦ ਕਰਵਾਉਣ ਲਈ ਲਗਾਤਾਰ ਦਿੱਲੀ 'ਚ ਡੱਟੇ ਹੋਏ ਹਨ, ਉਥੇ ਹੀ ਕਿਸਾਨ ਅੰਦੋਲਨ ਨੇ ਮਹਿਜ਼ ਦੇਸ਼ ਵਾਸੀਆਂ ਨੂੰ ਹੀ ਨਹੀਂ ਸਗੋਂ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਹੈ। ਅੰਮ੍ਰਿਤਸਰ ਤੋਂ ਇੱਕ 11 ਸਾਲ ਦਾ ਬੱਚਾ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਸਾਈਕਲ 'ਤੇ ਦਿੱਲੀ ਲਈ ਰਵਾਨਾ ਹੋਇਆ। 11 ਸਾਲਾ ਬੱਚੇ ਦਾ ਨਾਂਅ ਦਿਲਬਾਗ ਸਿੰਘ ਹੈ, ਛੋਟੀ ਉਮਰ ਹੋਣ ਦੇ ਬਾਵਜੂਦ ਦਿਲਬਾਗ 'ਚ ਕਿਸਾਨੀ ਸੰਘਰਸ਼ 'ਚ ਹਿੱਸਾ ਲੈਣ ਦਾ ਜ਼ਜਬਾ ਬਰਕਰਾਰ ਹੈ। ਉਸ ਦੇ ਮਾਤਾ ਪਿਤਾ ਵੱਲੋਂ ਵੀ ਉਸ ਨੂੰ ਹੁੰਗਾਰਾ ਮਿਲਿਆ ਹੈ। ਦਿਲਬਾਗ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਹ ਕਿਸਾਨ ਅੰਦੋਲਨ 'ਚ ਡੱਟਿਆ ਰਹੇਗਾ।