ਪੰਜਾਬ ਜੰਮੂ ਬਾਰਡਰ 'ਤੇ ਮਨਾਈ ਗਈ ਸ਼ਾਮਾ ਪ੍ਰਸਾਦ ਮੁਖਰਜੀ ਦੀ 119ਵੀਂ ਜੈਯੰਤੀ
ਪਠਾਨਕੋਟ: ਪੰਜਾਬ ਜੰਮੂ ਬਾਰਡਰ 'ਤੇ ਅੱਜ ਡਾ. ਸ਼ਾਮਾ ਪ੍ਰਸਾਦ ਮੁਖਰਜੀ ਦੀ 119ਵੀਂ ਜੈਯੰਤੀ ਮਨਾਈ ਗਈ। ਇਸ ਮੌਕੇ ਮੁੱਖ ਤੌਰ 'ਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ਼ਿਰਕਤ ਕੀਤੀ। ਸ਼ਾਮਾ ਪ੍ਰਸਾਦ ਮੁਖਰਜੀ ਨੇ ਪਰਮਿਟ ਸਿਸਟਮ ਦਾ ਵਿਰੋਧ ਕਰ ਇੱਕ ਵਿਧਾਨ, ਇੱਕ ਸੰਵਿਧਾਨ ਅਤੇ ਇੱਕ ਨਿਸ਼ਾਨ ਦਾ ਨਾਅਰਾ ਦਿੱਤਾ ਸੀ। ਉਨ੍ਹਾਂ ਜੰਮੂ ਕਸ਼ਮੀਰ 'ਤੇ ਪਰਮਿਟ ਬੰਦ ਕਰਨ ਦਾ ਅੰਦੋਲਨ ਕੀਤਾ ਸੀ ਇੱਕ ਵਾਰ ਉਹ ਬਿਨਾਂ ਪਰਮਿਟ ਤੋਂ ਜੰਮੂ ਕਸ਼ਮੀਰ ਦਾਖ਼ਲ ਹੋ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਕਾਰਨ ਉੱਥੇ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਸ਼ਾਮਾ ਮੁਖਰਜੀ ਦੀ ਯਾਦਗਾਰ ਪੰਜਾਬ ਜੰਮੂ ਬਾਰਡਰ 'ਤੇ ਬਣੀ ਹੋਈ ਹੈ। ਮੁੱਖ ਤੌਰ 'ਤੇ ਪਹੁੰਚੇ ਅਸ਼ਵਨੀ ਸ਼ਰਮਾ ਨੇ ਮੀਡੀਆ ਦੇ ਰੂ-ਬਰੂ ਹੁੰਦਿਆਂ ਕਿਹਾ ਕਿ ਸ਼ਾਮਾ ਪ੍ਰਸਾਦ ਮੁਖਰਜੀ ਨੂੰ ਭਾਰਟੀ ਜਨਤਾ ਪਾਰਟੀ ਹਮੇਸ਼ਾ ਹੀ ਯਾਦ ਕਰਦੀ ਰਹੇਗੀ, ਨਾਲ ਹੀ ਉਨ੍ਹਾਂ ਕਿਹਾ ਕਿ ਸ਼ਾਮਾ ਪ੍ਰਸਾਦ ਮੁਖਰਜੀ ਦੇ ਸੁਪਨੇ ਨੂੰ ਭਾਰਤੀ ਜਨਤਾ ਪਾਰਟੀ ਨੇ ਜੰਮੂ ਕਸ਼ਮੀਰ 'ਚ ਬਿਨਾਂ ਪਰਮਿਟ ਜਾਣ ਦੀ ਮੰਜ਼ੂਰੀ ਦੇ ਪੂਰਾ ਕੀਤਾ ਹੈ।