ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ - Fire brigade
ਜਲੰਧਰ:ਸ਼ਹਿਰ ਦੀ ਛੋਟੀ ਬਾਰਾਦਰੀ ਵਿਖੇ ਮਸ਼ਹੂਰ ਰੈਸਟੋਰੈਂਟ ਸਾਂਝਾ ਚੁੱਲ੍ਹਾ ਵਿੱਚ ਭਿਆਨਕ ਅੱਗ ਲੱਗੀ ਗਈ। ਇਸ ਘਟਨਾ ‘ਚ ਹੋਟਲ ਚ ਪਿਆ ਕਾਫੀ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਭੱਜਦੜ ਮੱਚ ਗਈ।ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਵੀ ਦਿੱਤੀ ਗਈ।ਫਾਇਰ ਬ੍ਰਿਗੇਡ (Fire brigade)ਨੇ ਮੌਕੇ ‘ਤੇ ਪਹੁੰਚ ਕੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ ਹੈ। ਕਰੀਬ ਵੀਹ ਮਿੰਟਾਂ ਵਿੱਚ ਫਾਇਰ ਬ੍ਰਿਗੇਡ ਵਲੋਂ ਅੱਗ ਤੇ ਕਾਬੂ ਪਾਇਆ ਗਿਆ। ਇਸ ਘਟਨਾ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ।ਜਾਣਕਾਰੀ ਅਨੁਸਾਰ ਇਹ ਘਟਨਾ ਇਲੈਕਟ੍ਰੋਨਿਕਸ ਸਪਾਰਕ ਦੇ ਨਾਲ ਵਾਪਰੀ ਹੈ।ਫਿਲਹਾਲ ਘਟਨਾ ਦੇ ਹੋਰ ਕਾਰਨਾਂ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ।