ਗੁਰਦਾਸਪੁਰ ‘ਚ ਬਲੈਕ ਫੰਗਸ ਦੀ ਦਹਿਸ਼ਤ, ਸਿਹਤ ਵਿਭਾਗ ਚੌਕਸ - 2 ਸ਼ੱਕੀ ਮਰੀਜ਼
ਗੁਰਦਾਸਪੁਰ: ਬਲੈਕ ਫੰਗਸ ਨੇ ਗੁਰਦਾਸਪੁਰ ਜ਼ਿਲ੍ਹੇ ਵਿਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 2 ਸ਼ੱਕੀ ਮਰੀਜ਼ ਸਾਹਮਣੇ ਆਏ ਹਨਨ। ਗੁਰਦਾਸਪੁਰ ਦੇ ਸਿਵਲ ਸਰਜਨ ਡਾਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਮਰੀਜ਼ ਆਪਣੇ ਘਰਾਂ ਵਿਚ ਇਲਾਜ਼ ਕਰਵਾ ਰਹੇ ਹਨ ਜਦਕਿ ਮਰੀਜਾਂ ਦੇ ਪਰਿਵਾਰਾਂ ਨੂੰ ਪ੍ਰਸਾਸ਼ਨ ਸਰਕਾਰੀ ਚੈੱਕ ਅਪ ਲਈ ਕਹਿ ਰਿਹਾ ਹੈ ਪਰ ਪਰਿਵਾਰ ਸਹਿਮਤੀ ਨਹੀਂ ਦੇ ਰਹੇ। ਸਿਵਲ ਸਰਜਨ ਨੇ ਦੱਸਿਆ ਕਿ ਬਲੈਕ ਫੰਗਸ ਵਾਲੇ ਲੱਛਣਾਂ ਵਾਲੇ ਦੋ ਮਰੀਜਾਂ ਦੀ ਪਹਿਚਾਣ ਜ਼ਿਲ੍ਹੇ ਦੇ ਅਲੱਗ ਅਲੱਗ ਪਿੰਡ ਵਿੱਚੋਂ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇੱਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਕ ਮਰੀਜ਼ ਜੋ ਪ੍ਰਾਈਵੇਟ ਹਸਪਤਾਲ ਵਿਚ ਜੇਰੇ ਇਲਾਜ਼ ਸੀ ਅਤੇ ਉਸਦੇ ਦੇ ਸੈਂਪਲ ਭੇਜੇ ਗਏ ਹਨ। ਜਦਕਿ ਇੱਕ ਹੋਰ ਮਾਮਲੇ ਵਿਚ ਕੋਰੋਨਾ ਤੇ ਬਲੈਕ ਫੰਗਸ ਦੇ ਲੱਛਣ ਹਨ ਪਰ ਉਸ ਮਰੀਜ਼ ਦੇ ਪਰਿਵਾਰ ਨੇ ਉਸ ਨੂੰ ਘਰ ਵਿਚ ਹੀ ਰੱਖਿਆ ਹੋਇਆ ਹੈ।ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ।